April 29, 2026
#ਭਾਰਤ

ਮੀਂਹ ਕਾਰਨ ਸ਼ਾਹ ਦਾ ਹੈਲੀਕਾਪਟਰ ਹੰਗਾਮੀ ਹਾਲਤ ਵਿੱਚ ਉੱਤਰਿਆ

ਮੁੰਬਈ – ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੈਲੀਕਾਪਟਰ ਨੂੰ ਭਾਰੀ ਮੀਂਹ ਕਾਰਨ ਓਜ਼ਾਰ ਹਵਾਈ ਅੱਡੇ ਉੱਤੇ ਹੰਗਾਮੀ ਹਾਲਤ ਵਿੱਚ ਉੱਤਰਨਾ ਪਿਆ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਗ੍ਰਹਿ ਮੰਤਰੀ ਹੈਲੀਕਾਪਟਰ ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੇ ਆਖ਼ਰੀ ਦਿਨ ਅਹਿਮਦਾਬਾਦ ਜ਼ਿਲ੍ਹੇ ਦੇ ਅਕੋਲਾ ਨੂੰ ਜਾ ਰਹੇ ਸਨ, ਇੱਥੇ ਸ੍ਰੀ ਸ਼ਾਹ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਖਰਾਬ ਮੌਸਮ ਕਾਰਨ ਪਾਇਲਟ ਨੇ ਹੈਲੀਕਾਪਟਰ ਓਜ਼ਾਰ ਹਵਾਈ ਅੱਡੇ ਉੱਤੇ ਲਾਹੁਣ ਦਾ ਫੈਸਲਾ ਲੈ ਲਿਆ ਅਤੇ ਇਹ ਇੱਥੇ ਦੁਪਹਿਰ 2:25 ਵਜੇ ਸੁਰੱਖਿਅਤ ਉੱਤਰ ਗਿਆ। ਇੱਥੇ ਚਾਲੀ ਮਿੰਟ ਰੁਕਣ ਬਾਅਦ ਹੈਲੀਕਾਪਟਰ 3.08 ਵਜੇ ਅਹਿਮਦਾਬਾਦ ਨੂੰ ਰਵਾਨਾ ਹੋ ਗਿਆ।