April 16, 2026
#ਪ੍ਰਮੁੱਖ ਖ਼ਬਰਾਂ #ਭਾਰਤ

ਨੀਤੀਸ਼ ਕੁਮਾਰ ਮੁੜ ਚੁਣੇ ਗਏ ਜੇ. ਡੀ. ਯੂ ਦੇ ਕੌਮੀ ਪ੍ਰਧਾਨ

ਨਵੀਂ ਦਿੱਲੀ – ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅੱਜ ਦਿੱਲੀ ਵਿੱਚ ਹੋ ਰਹੀ ਜਨਤਾ ਦਲ ਯੂਨਾਈਟਿਡ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ਵਿੱਚ ਸਰਬ ਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣੇ ਗਏ| ਮਾਵਲੰਕਰ ਹਾਲ ਵਿੱਚ ਜਨਤਾ ਦਲ ਯੂਨਾਈਟਿਡ ਦੀ ਬੈਠਕ ਹੋਈ ਸੀ, ਜਿਸ ਵਿੱਚ ਦੇਸ਼ ਭਰ ਤੋਂ ਆਏ ਪ੍ਰਤੀਨਿਧ ਪਹੁੰਚੇ| ਨੀਤੀਸ਼ ਕੁਮਾਰ ਦਾ ਇਹ ਕਾਰਜਕਾਲ 2022 ਤੱਕ ਰਹੇਗਾ| ਦੱਸਿਆ ਜਾਂਦਾ ਹੈ ਕਿ ਨੀਤੀਸ਼ ਕੁਮਾਰ 2016 ਵਿੱਚ ਜਨਤਾ ਦਲ ਯੂਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਬਣੇ ਸੀ|