2015 ਦੇ ਪ੍ਰਮਾਣੂ ਸਮਝੌਤੇ ਨੂੰ ਬਚਾਉਣ ਲਈ ਈਰਾਨ ਦੀ ਨਵੀਂ ਪੇਸ਼ਕਸ਼
ਈਰਾਨ ਦੇ ਰਾਸ਼ਟਰਪਤੀ ਨੇ ਗਲੋਬਲ ਤਾਕਤਾਂ ਦੇ ਨਾਲ 2015 ‘ਚ ਹੋਈਆਂ ਪ੍ਰਮਾਣੂ ਸੌਦੇ ਨੂੰ ਬਚਾਏ ਰੱਖਣ ਲਈ ਇਕ ਨਵੀਂ ਪੇਸ਼ਕਸ਼ ਕੀਤੀ ਹੈ, ਜਿਸ ਦੇ ਤਹਿਤ ਉਸ ਨੂੰ ਅਗਲੇ ਸਾਲ ਤੋਂ ਵਿਦੇਸ਼ਾਂ ਤੋਂ ਹਥਿਆਰ ਖਰੀਦਣ ਅਤੇ ਦੁਨੀਆ ਨੂੰ ਹਥਿਆਰ ਵੇਚੇ ਜਾਣ ਦਾ ਮੌਕਾ ਮਿਲ ਸਕਦਾ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਈਰਾਨ ਦੇ ਦੱਖਣੀ-ਪੱਛਮੀ ਕਰਮਨ ਸੂਬੇ ਦੇ ਰਫਸਨਜਾਨ ‘ਚ ਸੋਮਵਾਰ ਨੂੰ ਇਕ ਭਾਸ਼ਣ ਦੌਰਾਨ ਇਹ ਟਿੱਪਣੀਆਂ ਕੀਤੀਆਂ।ਰੂਹਾਨੀ ਨੇ ਆਖਿਆ ਕਿ ਜੇਕਰ ਅਸੀਂ ਪ੍ਰਮਾਣੂ ਸੌਦੇ ਨੂੰ ਬਚਾਏ ਰੱਖਦੇ ਹਨ ਤਾਂ ਈਰਾਨ ਦੇ ਹਥਿਆਰ ਪ੍ਰਤੀਬੰਧ ਨੂੰ ਹਟਾ ਲਿਆ ਜਾਵੇਗਾ ਅਤੇ ਅਸੀਂ ਦੁਨੀਆ ਤੋਂ ਹਥਿਆਰ ਖਰੀਦ ਸਕਦੇ ਹਾਂ ਜਾਂ ਉਨ੍ਹਾਂ ਨੂੰ ਵੇਚ ਸਕਦੇ ਹਾਂ। ਇਹ ਸੌਦੇ ਦੇ ਅਹਿਮ ਪ੍ਰਭਾਵਾਂ ‘ਚੋਂ ਇਕ ਹੈ। ਹਥਿਆਰਾਂ ‘ਤੇ ਪਾਬੰਦੀਆਂ ਦੀ ਸਮਾਪਤੀ ਪਹਿਲਾਂ ਤੋਂ ਹੀ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।






