ਸੁਪਰੀਮ ਕੋਰਟ ਨੇ ਸਬਰੀਮਾਲਾ ਕੇਸ ਵਿੱਚ ਵੱਡੀ ਬੈਂਚ ਨੂੰ ਸੌਂਪਿਆ ਮਾਮਲਾ
ਨਵੀਂ ਦਿੱਲੀ – ਸਬਰੀਮਾਲਾ ਮੰਦਰ ਵਿੱਚ ਸਾਰੇ ਉਮਰ ਵਰਗ ਦੀਆਂ ਔਰਤਾਂ ਨੂੰ ਦਾਖਿਲ ਦੇਣ ਦਾ ਮਾਮਲਾ ਲਟਕ ਗਿਆ ਹੈ| ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਂਚ ਨੇ ਆਪਣੇ ਫੈਸਲੇ ਤੇ ਮੁੜ ਵਿਚਾਰ ਪਟੀਸ਼ਨਾਂ ਨੂੰ ਅੱਜ ਵੱਡੀ ਬੈਂਚ ਕੋਲ ਭੇਜ ਦਿੱਤਾ| 3 ਜੱਜਾਂ ਨੇ ਬਹੁਮਤ ਨਾਲ ਮਾਮਲੇ ਨੂੰ 7 ਜੱਜਾਂ ਦੀ ਸੰਵਿਧਾਨ ਬੈਂਚ ਨੂੰ ਰੈਫਰ ਕੀਤਾ ਹੈ, ਜਦੋਂ ਕਿ 2 ਜੱਜਾਂ- ਨਰੀਮਨ ਅਤੇ ਜੱਜ ਡੀ.ਵਾਈ. ਚੰਦਰਚੂੜ ਨੇ ਇਸ ਵਿਰੁੱਧ ਆਪਣਾ ਫੈਸਲਾ ਦਿੱਤਾ| ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਧਾਰਮਿਕ ਪ੍ਰਥਾਵਾਂ ਨੂੰ ਜਨਤਕ ਆਦੇਸ਼, ਨੈਤਿਕਤਾ ਅਤੇ ਸੰਵਿਧਾਨ ਦੇ ਭਾਗ3 ਦੇ ਹੋਰ ਪ੍ਰਬੰਧਾਂ ਵਿਰੁਧ ਨਹੀਂ ਹੋਣਾ ਚਾਹੀਦਾ|






