Skip to content

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਚੀਨ ’ਚ ਬਰਫ ਹੇਠ ਦੱਬਣ ਨਾਲ ਤਿੰਨ ਪੰਜਾਬੀ ਸੈਨਿਕਾਂ ਦੀ ਦੁਖਦਾਇਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Share this story

ਸ਼ਹੀਦ ਸੈਨਿਕਾਂ ਦੇ ਪਰਿਵਾਰਕ ਵਾਰਸਾਂ ਨੂੰ 12-12 ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦੇਣ ਦਾ ਕੀਤਾ ਐਲਾਨ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਵਿੱਚ ਸਿਆਚਿਨ ਗਲੇਸ਼ੀਅਰ ’ਚ ਦੋ ਦਿਨਾਂ ਪਹਿਲਾਂ ਬਰਫ ਹੇਠ ਦੱਬਣ ਨਾਲ ਤਿੰਨ ਪੰਜਾਬੀ ਸੈਨਿਕਾਂ ਦੀ ਦੁੱਖਦਾਇਕ ਮੌਤ ’ਤੇ ਡੰੂਘਾ ਅਫਸੋਸ ਜ਼ਾਹਰ ਕੀਤਾ ਹੈ।ਸੋਮਵਾਰ ਨੂੰ ਦੁਨੀਆਂ ਦੇ ਸਭ ਤੋਂ ਉਚੇ ਅਤੇ ਔਖੇ ਜੰਗੀ ਸਥਾਨ ਵਿੱਚ ਦੇਸ਼ ਦੀ ਰਾਖੀ ਕਰਦਿਆਂ ਲਾਂਸ ਨਾਇਕ ਮਨਿੰਦਰ ਸਿੰਘ ਵਾਸੀ ਫਤਹਿਗੜ ਚੂੜੀਆ (ਗੁਰਦਾਸਪੁਰ), ਸਿਪਾਹੀ ਵੀਰਪਾਲ ਸਿੰਘ ਵਾਸੀ ਗੁਆਰਾ ਨੇੜੇ ਮਾਲੇਰਕੋਟਲਾ (ਸੰਗਰੂਰ) ਤੇ ਸਿਪਾਹੀ ਡਿੰਪਲ ਕੁਮਾਰ ਵਾਸੀ ਸੈਦਾ ਨੇੜੇ ਹਾਜੀਪੁਰ (ਹੁਸ਼ਿਆਰਪੁਰ) ਦੀ ਬਰਫ ਦੇ ਤੋਦੇ ਡਿੱਗਣ ਕਾਰਨ ਮੌਤ ਹੋ ਗਈ ਸੀ।ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਅਫਸੋਸ ਪ੍ਰਗਟਾਉਦਿਆਂ ਇਸ ਦੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜੇ ਹੋਣ ਦਾ ਵਿਸ਼ਵਾਸ ਦਿਵਾਉਦਿਆਂ ਹਮਦਰਦੀ ਜ਼ਾਹਰ ਕੀਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੀ ਨੀਤੀ ਅਨੁਸਾਰ ਹਰ ਸ਼ਹੀਦ ਦੇ ਵਾਰਸ ਨੂੰ 12-12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਹਰ ਸ਼ਹੀਦ ਦੇ ਵਾਰਸ ਜਾਂ ਪਰਿਵਾਰ ਦੇ ਕਿਸੇ ਹੋਰ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸਮੰਦਰੀ ਤਲ ਤੋਂ 19000 ਫੁੱਟ ਦੀ ਉਚਾਈ ਵਾਲੇ ਔਖੇ ਤੇ ਹੱਡ ਚੀਰਵੀਂ ਠੰਢ ਵਾਲੇ ਸ਼ਿਆਚੀਨ ਗਲੇਸ਼ੀਅਰ ’ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਇਨਾਂ ਜਾਂਬਾਜ਼ ਯੋਧਿਆਂ ਦੀਆਂ ਕੁਰਬਾਨੀਆਂ ਹਮੇਸ਼ਾ ਲਈ ਯਾਦ ਰੱਖੀਆਂ ਜਾਣਗੀਆਂ।

Share this story
WRITTEN BY

BREAKING