ਵਿਜੇਂਦਰ ਨੇ ਲਗਾਤਾਰ 12ਵਾਂ ਪੇਸ਼ੇਵਰ ਖ਼ਿਤਾਬ ਜਿੱਤਿਆ
ਭਾਰਤੀ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਨੇ ਘਾਨਾ ਦੇ ਸਾਬਕਾ ਰਾਸ਼ਟਰਮੰਡਲ ਚੈਂਪੀਅਨ ਚਾਰਲਜ਼ ਅਡਾਮੂ ਨੂੰ ਹਰ ਕੇ ਲਗਾਤਾਰ 12ਵੀਂ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਪੇਸ਼ੇਵਰ ਸਰਕਟ ’ਚ ਉਸ ਦੀ ਚਾਰ ਸਾਲਾਂ ਦੀ ਜੇਤੂ ਮੁਹਿੰਮ ਜਾਰੀ ਰਹੀ।ਓਲੰਪਿਕ ਕਾਂਸੀ ਤਗ਼ਮਾ ਜੇਤੂ 34 ਸਾਲਾ ਵਿਜੇਂਦਰ ਡਬਲਿਊਬੀਓ ਏਸ਼ੀਆ ਪੈਸਫਿਕ ਤੇ ਓਰੀਐਂਟਲ ਸੁਪਰ ਮਿਡਲਵੇਟ ਖ਼ਿਤਾਬ ਜਿੱਤ ਚੁੱਕਿਆ ਹੈ। ਵਿਜੇਂਦਰ ਨੇ ਜਿੱਤ ਤੋਂ ਬਾਅਦ ਕਿਹਾ, ‘‘ਇਹ ਚੰਗਾ ਮੁਕਾਬਲਾ ਸੀ। ਚਾਰਲਜ਼ ਅਡਾਮੂ ਚੰਗਾ ਮੁੱਕੇਬਾਜ਼ ਹੈ ਪਰ ਮੈਂ ਪੂਰੀ ਤਰ੍ਹਾਂ ਤੋਂ ਤਿਆਰ ਸੀ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ।’’ ਵਿਜੇਂਦਰ ਦੀਆਂ ਨਜ਼ਰਾਂ ਅਗਲੇ ਸਾਲ ਵਿਸ਼ਵ ਖ਼ਿਤਾਬ ਜਿੱਤਣ ’ਤੇ ਲੱਗੀਆਂ ਹਨ।






