April 23, 2026
#ਮਨੋਰੰਜਨ

ਵੱਖਰੀ ਪਛਾਣ ਲਈ ਸ਼ੁਰੂ ਵਿੱਚ ਗੰਭੀਰ ਫ਼ਿਲਮਾਂ ਚੁਣੀਆਂ ਅਨਿਲ

ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਭਾਵੇਂ ਨਾਂ ਪਿੱਛੇ ‘ਕਪੂਰ’ ਲੱਗਾ ਹੋਣ ਦਾ ਕਲਾਕਾਰਾਂ ਨੂੰ ਫ਼ਾਇਦਾ ਮਿਲਦਾ ਹੈ, ਪਰ ਫ਼ਿਲਮਾਂ ’ਚ ਦਾਖ਼ਲੇ ਤੋਂ ਪਹਿਲਾਂ ਉਨ੍ਹਾਂ ਮਹਿਸੂਸ ਕੀਤਾ ਕਿ ਇਹ ਨਾਂ ਹੀ ਉਨ੍ਹਾਂ ਦੀ ਸਫ਼ਲਤਾ ਵਿਚ ਅੜਿੱਕਾ ਸੀ। ਨਿਰਮਾਤਾ ਸੁਰਿੰਦਰ ਕਪੂਰ ਤੇ ਨਿਰਮਲ ਕਪੂਰ ਦੇ ਘਰ ਜਨਮੇ ਅਨਿਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1980 ’ਚ ਤੇਲਗੂ ਫ਼ਿਲਮ ‘ਵਮਸਾ ਵਰੁਕਸ਼ਮ’ ਨਾਲ ਕੀਤੀ ਸੀ। ਮਹਾਨ ਅਦਾਕਾਰ ਤੇ ਥੀਏਟਰ ਸ਼ਖ਼ਸੀਅਤ ਪ੍ਰਿਥਵੀਰਾਜ ਕਪੂਰ, ਸੁਰਿੰਦਰ ਕਪੂਰ ਦੇ ਰਿਸ਼ਤੇਦਾਰ ਸਨ। ਅਨਿਲ ਦੀ ਪਹਿਲੀ ਹਿੰਦੀ ਫ਼ਿਲਮ 1983 ਵਿਚ ਆਈ ‘ਵੋਹ ਸਾਤ ਦਿਨ’ ਸੀ। ਇੱਥੇ ਜਾਰੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ ਵਿਚ ਅਨਿਲ ਨੇ ਕਿਹਾ ਕਿ ਉਨ੍ਹਾਂ ਆਪਣੀ ਪਛਾਣ ਇਕ ਗੰਭੀਰ ਤੇ ਸੁਲਝੇ ਹੋਏ ਅਦਾਕਾਰ ਵਜੋਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਕੋਲ ਹੋਰ ਕਪੂਰ ਅਦਾਕਾਰਾਂ ਵਰਗੀ ਖਿੱਚਪਾਊ ਦਿੱਖ ਨਹੀਂ ਸੀ।