ਭਾਰਤ ਨੇ ਜਿੱਤੀ ਸੀਰੀਜ਼, ਦੂਜੇ ਟੈਸਟ ਮੈਚ ਚ ਬੰਗਲਾਦੇਸ਼ ਨੂੰ ਪਾਰੀ ਅਤੇ 46 ਦੌੜਾਂ ਨਾਲ ਹਰਾਇਆ
ਭਾਰਤ ਨੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਜਿੱਤ ਲਿਆ ਹੈ। ਇਹ ਮੈਚ ਡੇ-ਨਾਈਟ ਸੀ। ਇਸ ਤਰ੍ਹਾਂ ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਬੰਗਲਾਦੇਸ਼ ਨੇ ਤੀਜੇ ਦਿਨ 6 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬੰਗਲਾਦੇਸ਼ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਇਬਾਦਤ ਹੁਸੈਨ 0 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ। ਅਬਾਦਤ ਹੁਸੈਨ 0 ਦੇ ਨਿੱਜੀ ਸਕੋਰ ‘ਤੇ ਉਮੇਸ਼ ਦੀ ਗੇਂਦ ‘ਤੇ ਕੋਹਲੀ ਨੂੰ ਕੈਚ ਦੇ ਬੈਠਾ ਤੇ ਆਊਟ ਹੋ ਗਿਆ। ਬੰਗਲਾਦੇਸ਼ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਮੁਸ਼ਫਿਕੁਰ ਰਹੀਮ 74 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ। ਮੁਸ਼ਫਿਕੁਰ ਰਹੀਮ ਉਮੇਸ਼ ਦੀ ਗੇਂਦ ‘ਤੇ ਜਡੇਜਾ ਨੂੰ ਕੈਚ ਦੇ ਬੈਠਾ ਤੇ ਪਵੀਲਅਨ ਪਰਤ ਗਿਆ। ਬੰਗਲਾਦੇਸ਼ ਦਾ ਆਖਰੀ ਵਿਕਟ ਅਲ-ਅਮੀਨ-ਹੁਸੈਨ ਦੇ ਤੌਰ ‘ਤੇ ਡਿੱਗਾ। ਅਮੀਨ ਉਮੇਸ਼ ਦੀ ਗੇਂਦ ‘ਤੇ ਸਾਹਾ ਨੂੰ ਕੈਚ ਦੇ ਬੈਠਾ ਤੇ ਪਲੇਵੀਅਨ ਪਰਤ ਗਿਆ। ਭਾਰਤ ਵੱਲੋਂ ਬੰਗਲਾਦੇਸ਼ ਦੀ ਦੂਜੀ ਪਾਰੀ ‘ਚ ਸਭ ਤੋਂ ਜ਼ਿਆਦਾ 5 ਵਿਕਟਾਂ ਉਮੇਸ਼ ਯਾਦਵ ਨੂੰ ਮਿਲੀਆਂ। ਇਸ਼ਾਂਤ ਸ਼ਰਮਾ ਨੂੰ 4 ਵਿਕਟਾਂ ਮਿਲੀਆਂ। ਭਾਰਤੀ ਟੀਮ ਆਪਣੇ ਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਜਿੱਤਣ ਤੋਂ ਸਿਰਫ਼ ਚਾਰ ਵਿਕਟਾਂ ਦੂਰ ਹੈ। ਇਕ ਸਮੇਂ ਲੱਗ ਰਿਹਾ ਸੀ ਕਿ ਬੰਗਲਾਦੇਸ਼ੀ ਟੀਮ ਦੂਜੇ ਦਿਨ ਹੀ ਇਹ ਟੈਸਟ ਹਾਰ ਜਾਵੇਗੀ ਪਰ ਸ਼ਾਮ ਨੂੰ ਮੈਦਾਨ ‘ਤੇ ਪਈ ਤਰੇਲ ਤੇ ਮੁਸ਼ਫਿਕੁਰ ਰਹੀਮ (ਅਜੇਤੂ 59) ਦੀ ਸੰਘਰਸ਼ਪੂਰਨ ਪਾਰੀ ਦੀ ਬਦੌਲਤ ਮੇਜ਼ਬਾਨ ਟੀਮ ਨੇ ਇਸ ਇਤਿਹਾਸਕ ਟੈਸਟ ਨੂੰ ਤੀਜੇ ਦਿਨ ਵਿਚ ਧੱਕ ਦਿੱਤਾ। ਭਾਰਤ ਨੇ ਮੈਚ ਦੇ ਪਹਿਲੇ ਹੀ ਦਿਨ ਬੰਗਲਾਦੇਸ਼ ਦੀ ਪਹਿਲੀ ਪਾਰੀ ਨੂੰ 106 ਦੌੜਾਂ ‘ਤੇ ਸਮੇਟਨ ਤੋਂ ਬਾਅਦ ਤਿੰਨ ਵਿਕਟਾਂ ‘ਤੇ 174 ਦੌੜਾਂ ਬਣਾ ਲਈਆਂ ਸਨ। ਫਿਰ ਉਸ ਨੇ ਕਪਤਾਨ ਵਿਰਾਟ ਕੋਹਲੀ (136) ਤੇ ਉੱਪ ਕਪਤਾਨ ਅਜਿੰਕੇ ਰਹਾਣੇ (51) ਵਿਚਾਲੇ ਹੋਈ 99 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਨੌਂ ਵਿਕਟਾਂ ‘ਤੇ 347 ਦੌੜਾਂ ਬਣਾਉਣ ਤੋਂ ਬਾਅਦ ਪਹਿਲੀ ਪਾਰੀ ਐਲਾਨ ਦਿੱਤੀ। ਭਾਰਤ ਨੇ ਬੰਗਲਾਦੇਸ਼ ‘ਤੇ ਪਹਿਲੀ ਪਾਰੀ ਦੇ ਆਧਾਰ ‘ਤੇ 241 ਦੌੜਾਂ ਦੀ ਬੜ੍ਹਤ ਬਣਾਈ। ਇਸ ਤੋਂ ਬਾਅਦ ਪਹਿਲੀ ਪਾਰੀ ਵਿਚ ਪੰਜ ਵਿਕਟਾਂ ਲੈਣ ਵਾਲੇ ਇਸ਼ਾਂਤ ਸ਼ਰਮਾ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਲੈ ਕੇ ਬੰਗਲਾਦੇਸ਼ ਦਾ ਲੱਕ ਤੋੜ ਦਿੱਤਾ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਬੰਗਲਾਦੇਸ਼ ਨੇ 32.3 ਓਵਰਾਂ ਵਿਚ ਛੇ ਵਿਕਟਾਂ ‘ਤੇ 152 ਦੌੜਾਂ ਬਣਾ ਲਈਆਂ ਹਨ। ਬੰਗਲਾਦੇਸ਼ ਅਜੇ 89 ਦੌੜਾਂ ਪਿੱਛੇ ਹੈ। ਭਾਰਤ ਵਲੋਂ ਇਸ ਮੈਚ ਨੂੰ ਪਾਰੀ ਨਾਲ ਜਿੱਤਣ ਦੀ ਸੰਭਾਵਨਾ ਬਣੀ ਹੋਈ ਹੈ। ਮਹਿਮੂਦ ਉੱਲ੍ਹਾ 39 ਦੌੜਾਂ ‘ਤੇ ਰਿਟਾਇਰਡ ਹੋ ਗਏ ਹਨ। ਉਹ ਐਤਵਾਰ ਨੂੰ ਬੱਲੇਬਾਜ਼ੀ ਲਈ ਉਤਰ ਸਕਦੇ ਹਨ। ਮੁਸ਼ਫਿਕੁਰ ਰਹੀਮ ਦੂਜੇ ਪਾਸੇ ਡਟੇ ਹਨ। ਤੈਜੁਲ ਇਸਲਾਮ (11) ਦੇ ਆਊਟ ਹੋਣ ਤੋਂ ਬਾਅਦ ਅੰਪਾਇਰ ਨੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਦਾ ਐਲਾਨ ਕੀਤਾ।






