ਵੱਡੇ ਹਮਲੇ ਕਰਨ ਦੀ ਯੋਜਨਾ ਬਣਾ ਸਕਦੈ ਈਰਾਨ : ਅਮਰੀਕੀ ਜਨਰਲ
ਵਾਸ਼ਿੰਗਟਨ – ਅਮਰੀਕੀ ਫੌਜ ਦੇ ਸੈਂਟ੍ਰਲ ਕਮਾਂਡ ਦੇ ਪ੍ਰਮੁੱਖ ਨੇ ਐਤਵਾਰ ਨੂੰ ਚਿਤਾਵਨੀ ਹੈ ਕਿ ਈਰਾਨ ਵੱਡੇ ਪੈਮਾਨੇ ‘ਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸੇ ਕਾਰਨ ਖਾੜੀ ਦੇਸ਼ ਖਤਰੇ ‘ਚ ਹਨ। ਜਨਰਲ ਕੈਨੇਥ ਮੈਕੇਂਜੀ ਨੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ‘ਚ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਮੇਰਾ ਅੰਦਾਜ਼ਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਹੋਣ ਦਾ ਬਹੁਤ ਜ਼ਿਆਦਾ ਸ਼ੱਕ ਹੈ। ਉਨ੍ਹਾਂ ਨੇ ਯਹੂਦੀ ਦੇਸ਼ ‘ਚ ਕੋਈ ਵੱਡਾ ਹਮਲਾ ਹੋਣ ਦੇ ਸ਼ੱਕ ਨੂੰ ਖਾਰਿਜ ਕਰਦੇ ਹੋਏ ਆਖਿਆ ਕਿ ਖਾੜ੍ਹੀ ਦੇਸ਼ਾਂ ਨੂੰ ਖਤਰਾ ਹੈ।ਉਨ੍ਹਾਂ ਅੱਗੇ ਆਖਿਆ ਕਿ ਸਾਊਦੀ ‘ਚ ਤੇਲ ਸੰਯੰਤਰ ‘ਚ ਜਿਸ ਤਰ੍ਹਾਂ ਨਾਲ ਹਮਲੇ ਕੀਤੇ ਗਏ ਸਨ, ਉਹ ਹੈਰਾਨ ਕਰਨ ਵਾਲੇ ਸਨ ਅਤੇ ਮੈਂ ਇਸ ਸ਼ੱਕ ਨੂੰ ਖਾਰਿਜ ਨਹੀਂ ਕਰਾਂਗਾ ਕਿ ਅਜਿਹੇ ਹਮਲੇ ਅੱਗੇ ਵੀ ਹੋ ਸਕਦੇ ਹਨ। ਨੇਤਨਯਾਹੂ ਨੇ ਪਿਛਲੇ ਮਹੀਨੇ ਆਖਿਆ ਸੀ ਕਿ ਈਰਾਨ ਨੂੰ ਉਸ ਵੱਲੋਂ ਕੀਤੇ ਗਏ ਹਮਲਿਆਂ ਦੇ ਬਦਲੇ ‘ਚ ਘਟ ਪ੍ਰਤੀਕਿਰਿਆ ਦਿੱਤੀ ਗਈ ਸੀ, ਜਿਸ ਕਾਰਨ ਉਸ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਆਖਿਆ ਕਿ ਇਜ਼ਰਾਇਲ ਕਿਸੇ ਵੀ ਹਮਲੇ ਦਾ ਪੂਰੀ ਤਾਕਤ ਤੋਂ ਜਵਾਬ ਦੇਵੇਗਾ। ਅਮਰੀਕਾ ਨੇ ਹਾਲ ਹੀ ‘ਚ ਮੱਧ ਪੂਰਬੀ ‘ਚ ਆਪਣੇ ਫੌਜੀਆਂ ਦੀ ਗਿਣਤੀ ‘ਚ ਵਾਧਾ ਕੀਤਾ ਹੈ। ਰੱਖਿਆ ਵਿਭਾਗ ਨੇ ਮੱਧ ਸਤੰਬਰ ‘ਚ ਹੋਏ ਹਮਲੇ ਤੋਂ ਬਾਅਦ ਸਾਊਦੀ ‘ਚ ਅਮਰੀਕੀ ਫੌਜੀਆਂ ਦੀ ਗਿਣਤੀ ਨੂੰ ਵਧਾ ਦਿੱਤਾ ਹੈ।





