April 23, 2026
#ਪੰਜਾਬ

ਰੋਪੜ ‘ਚ ਬਚਣ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ‘ਚ ਹੜ੍ਹਾਂ ਦੀ ਸਥਿਤੀ ਤੋਂ ਬਚਣ ਲਈ ਹਿਮਾਚਲ ਪ੍ਰਦੇਸ਼ ‘ਚ ਡੈਮਾਂ ਦੀ ਨਿਗਰਾਨੀ ਕੀਤੀ ਜਾਵੇ : ਮਨੀਸ਼ ਤਿਵਾੜੀ

ਰੂਪਨਗਰ – ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਰੋਪੜ ਅਤੇ ਸ਼੍ਰੀ ਅਨੰਦਪੁਰ ਸਾਹਿਬ ਇਲਾਕਿਆਂ ਵਿੱਚ ਹੜ੍ਹਾਂ ਤੋਂ ਬੱਚਣ ਲਈ ਹਿਮਾਚਲ ਪ੍ਰਦੇਸ਼ ਚ ਡੈਮਾਂ ਨਿਰਮਾਣ ਕਰਨ ਅਤੇ ਮੌਜੂਦਾ ਡੈਮਾਂ ਦੀ ਨਿਗਰਾਨੀ ਕੀਤੇ ਜਾਣ ਦੀ ਮੰਗ ਕੀਤੀ ਹੈ। ਤਿਵਾੜੀ ਨੇ ਸੋਮਵਾਰ ਨੂੰ ਦਿੱਲੀ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਹੇਠਲੇ ਇਲਾਕਿਆਂ ਚ ਹੜ੍ਹ ਤੋਂ ਬੱਚਣ ਲਈ ਅਜਿਹੇ ਡੈਮਾਂ ਦੀ ਲੋੜ ਤੇ ਜੋਰ ਦਿੱਤਾ।ਐੱਮਪੀ ਨੇ ਮੰਤਰੀ ਦਾ ਧਿਆਨ ਇਸ ਸਾਲ ਸਤੰਬਰ ਮਹੀਨੇ ਹੜ੍ਹਾਂ ਕਾਰਨ ਮਚੀ ਤਬਾਹੀ ਵੱਲ ਵੀ ਖਿੱਚਿਆ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜਿੱਥੇ ਭਾਖੜਾ ਨੰਗਲ ਡੈਮ ਚ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਦਰਿਆ ਚ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਦਾ ਅੰਦਾਜ਼ਾ ਲਗਾਣਾ ਮੁਮਕਿਨ ਹੁੰਦਾ ਹੈ, ਉੱਥੇ ਹੀ ਸਰਸਾ, ਸਵਾਂ ਅਤੇ ਸੇਸਵਾਂ ਵਰਗੀਆਂ ਨਦੀਆਂ ਲਈ ਅਜਿਹੀ ਕੋਈ ਵਿਵਸਥਾ ਨਹੀਂ ਹੈ। ਜਿਹੜੀ ਡੈਮਾਂ ਦੇ ਨਿਰਮਾਣ ਅਤੇ ਉਨ੍ਹਾਂ ਚ ਪਾਣੀ ਦੇ ਪੱਧਰ ਦੀ ਨਿਗਰਾਨੀ ਨਾਲ ਹੋ ਸਕਦੀ ਹੈ। ਜਿਸ ਤੇ ਤਿਵਾੜੀ ਨੇ ਮੰਤਰੀ ਨੂੰ ਮਾਮਲੇ ਤੇ ਡੂੰਘਾਈ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਕਿ ਕਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਚ ਡੈਮਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਨਿਗਰਾਨੀ ਹੋ ਸਕੇ, ਤਾਂ ਜੋ ਪਾਣੀ ਨੂੰ ਕੰਟਰੋਲ ਕਰਕੇ ਹੜ੍ਹਾਂ ਤੋਂ ਬਚਿਆ ਜਾ ਸਕੇ।