ਨਿਊਜ਼ੀਲੈਂਡ ਵਿੱਚ ਜਵਾਲਾਮੁਖੀ ਧਮਾਕੇ ਕਾਰਨ 1 ਦੀ ਮੌਤ, 20 ਜ਼ਖਮੀ
ਹੈਲਿੰਗਟਨ – ਨਿਊਜ਼ੀਲੈਂਡ ਦੇ ਜਵਾਲਾਮੁਖੀ ਦੇ ਲਿਹਾਜ ਨਾਲ ਸੰਵੇਦਨਸ਼ੀਲ ਟਾਪੂ ਵ੍ਹਾਈਟ ਆਕਲੈਂਡ ਤੇ ਅੱਜ ਅਚਾਨਕ ਜਵਾਲਾਮੁਖੀ ਫੱਟ ਗਿਆ| ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 20 ਵਿਅਕਤੀ ਜ਼ਖਮੀ ਹੋ ਗਏ| ਕਈ ਹੋਰ ਦੇ ਫਸੇ ਹੋਣ ਦਾ ਖਦਸ਼ਾ ਹੈ| ਪੁਲੀਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ ਕਿਉਂਕਿ ਟਾਪੂ ਤੇ ਕਾਫੀ ਲੌਕ ਮੌਜੂਦ ਸਨ| ਇਸ ਨਾਲ ਉਹਨਾਂ ਸੈਲਾਨੀਆਂ ਵਿਚ ਡਰ ਪੈਦਾ ਹੋ ਗਿਆ, ਜੋ ਕੁਝ ਸਮਾਂ ਪਹਿਲਾਂ ਹੀ ਉਸ ਸਥਾਨ ਤੋਂ ਲੰਘੇ ਸਨ| ਦੇਸ਼ ਦੀ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਨੇ ਕਿਹਾ,”ਵ੍ਹਾਈਟ ਆਕਲੈਂਡ ਵਿੱਚ ਮੱਧਮ ਦਰਜੇ ਦਾ ਜਵਾਲਾਮੁਖੀ ਧਮਾਕਾ ਹੋਇਆ ਅਤੇ ਇਹ ਆਲੇ-ਦੁਆਲੇ ਦੇ ਖੇਤਰ ਲਈ ਹਾਨੀਕਾਰਕ ਹੈ|” ਧਮਾਕੇ ਕਾਰਨ ਟਾਪੂ ਸਵਾਹ ਅਤੇ ਜਵਾਲਾਮੁਖੀ ਸਮੱਗਰੀ ਨਾਲ ਢੱਕਿਆ ਗਿਆ ਹੈ| ਨੈਸ਼ਨਲ ਕਮਾਂਡਰ ਦੇ ਡਿਪਟੀ ਕਮਿਸ਼ਨਰ ਜੌਨ ਟਿਮਸ ਨੇ ਕਿਹਾ ਕਿ ਟਾਪੂ ਤੋਂ ਹੁਣ ਤੱਕ 23 ਵਿਅਕਤੀਆਂ ਨੂੰ ਬਚਾਇਆ ਗਿਆ ਹੈ| ਬਚਾਏ ਗਏ ਵਿਅਕਤੀਠਆਂ ਵਿਚੋਂ ਜ਼ਿਆਦਾਤਰ ਜ਼ਖਮੀ ਹਨ| ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ,”ਸ਼ੁਰੂ ਵਿਚ ਮੰਨਿਆ ਜਾਂਦਾ ਸੀ ਕਿ ਧਮਾਕੇ ਦੇ ਸਮੇਂ ਟਾਪੂ ਤੇ ਤਕਰੀਬਨ 100 ਦੇ ਕਰੀਬ ਲੋਕ ਸਨ| ਹੁਣ ਅਸੀਂ ਮੰਨਦੇ ਹਾਂ ਕਿ ਕਰੀਬ 50 ਤੋਂ ਘੱਟ ਵਿਅਕਤੀ ਸਨ|” ਉਹਨਾਂ ਵਿਚੋਂ ਕੁਝ ਨੂੰ ਕਿਨਾਰੇ ਤੇ ਲਿਜਾਇਆ ਗਿਆ ਹੈ ਭਾਵੇਂਕਿ ਟਾਪੂ ਤੇ ਵੱਡੀ ਗਿਣਤੀ ਵਿਚ ਸੈਲਾਨੀ ਮੌਜੂਦ ਸਨ|






