ਫਿਨਲੈਂਡ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ ਮਨਾ ਮਰੀਨ
ਹੇਲਸਿੰਕੀ – ਫਿਨਲੈਂਡ ਦੀ ਸੋਸ਼ਲ ਡੈਮੋਕਿ?ਟਕ ਪਾਰਟੀ ਨੇ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਟਰਾਂਸਪੋਰਟ ਮੰਤਰੀ ਸਨਾ ਮਰੀਨ ਨੂੰ ਚੁਣਿਆ| ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ| ਮਰੀਨ ਨੇ ਵੋਟਿੰਗ ਜਿੱਤ ਕੇ ਬਾਹਰ ਜਾਣ ਵਾਲੇ ਨੇਤਾ ਐਂਟੀ ਰਿਨੇ ਦਾ ਸਥਾਨ ਲਿਆ, ਜਿਹਨਾਂ ਨੇ ਡਾਕ ਹੜਤਾਲ ਦੇ ਨਿਪਟਾਰੇ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗਵਾਉਣ ਦੇ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ| ਮਰੀਨ ਨੇ ਪੱਤਰਕਾਰਾਂ ਨੂੰ ਕਿਹਾ,”ਸਾਨੂੰ ਫਿਰ ਤੋਂ ਵਿਸ਼ਵਾਸ ਬਹਾਲ ਕਰਨ ਲਈ ਕਾਫੀ ਕੰਮ ਕਰਨਾ ਹੋਵੇਗਾ|” ਆਪਣੀ ਉਮਰ ਨਾਲ ਸਬੰਧਤ ਸਵਾਲਾਂ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ,”ਮੈਂ ਕਦੇ ਆਪਣੀ ਉਮਰ ਜਾਂ ਮਹਿਲਾ ਹੋਣ ਦੇ ਬਾਰੇ ਵਿੱਚ ਨਹੀਂ ਸੋਚਿਆ| ਮੈਂ ਕੁਝ ਕਾਰਨਾਂ ਕਾਰਨ ਰਾਜਨੀਤੀ ਵਿਚ ਆਈ ਅਤੇ ਇਹਨਾਂ ਚੀਜ਼ਾਂ ਲਈ ਅਸੀਂ ਵੋਟਰਾਂ ਦਾ ਵਿਸ਼ਵਾਸ ਜਿੱਤਿਆ|” ਜਿਕਰਯੋਗ ਹੈ ਕਿ ਮਰੀਨ ਦੁਨੀਆ ਦੀ ਸਭ ਤੋਂ ਨੌਜਵਾਨ ਰਾਸ਼ਟਰ ਪ੍ਰਮੁੱਖ ਬਣ ਗਈ ਹੈ| ਉਹਨਾਂ ਦੇ ਬਾਅਦ ਯੂਕਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਾਰੂਕ ਹਾਲੇ 35 ਸਾਲ ਦੇ ਹਨ|






