ਸੁਕਮਾ ਵਿੱਚ ਆਈ ਈ ਡੀ ਬਲਾਸਟ, 1 ਜਵਾਨ ਜ਼ਖਮੀ
ਸੁਕਮਾ – ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿੱਚ ਅੱਜ ਆਈ.ਈ.ਡੀ ਬਲਾਸਟ ਹੋਣ ਕਾਰਨ 1 ਜਵਾਨ ਬੁਰੀ ਤਰ੍ਹਾ ਨਾਲ ਜ਼ਖਮੀ ਹੋ ਗਿਆ| ਅੱਜ ਸਵੇਰੇ ਡੀ ਆਰ ਜੀ ਅਤੇ ਐਸ ਸੀ ਐਫ ਦੀ ਟੀਮ ਤਲਾਸ਼ੀ ਮੁਹਿੰਮ ਲਈ ਨਿਕਲੀ ਸੀ ਅਤੇ ਇਸੇ ਦੌਰਾਨ ਤਿੰਮਪੁਰ ਅਤੇ ਮੋਰਪੱਲੀ ਖੇਤਰ ਵਿੱਚ ਆਈ.ਈ.ਡੀ ਬਲਾਸਟ ਹੋ ਗਿਆ ਜਿਸ ਦੌਰਾਨ ਇੱਕ ਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਿਆ| ਪ੍ਰਾਪਤ ਖਬਰਾਂ ਅਨੁਸਾਰ ਡੀ.ਆਰ. ਜੀ ਅਤੇ ਐਸ.ਟੀ.ਐਫ ਦੀ ਟੀਮ ਤਿੰਮਾਪੁਰ ਅਤੇ ਮੋਰਪੱਲੀ ਇਲਾਕਿਆਂ ਵਿੱਚ ਹੀ ਹੈ ਅਤੇ ਜ਼ਖਮੀ ਜਵਾਨ ਨੂੰ ਚਿੰਤਲਨਾਰ ਕੈਂਪ ਲਿਆਂਦਾ ਜਾ ਰਿਹਾ ਹੈ| ਜ਼ਖਮੀ ਜਵਾਨ ਨੂੰ ਇਲਾਜ ਲਈ ਏਅਰਲਿਫਟ ਕਰ ਕੇ ਰਾਏਪੁਰ ਲਿਜਾਇਆ ਜਾ ਸਕਦਾ ਹੈ|






