April 24, 2026
#ਭਾਰਤ

‘ਆਪ’ ਤੇ ਦੰਗੇ ਫੈਲਾਉਣ ਦਾ ਦੋਸ਼ ਬੇਬੁਨਿਆਦ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ’ਚ ਹੋਈ ਹਿੰਸਾ ਪਿੱਛੇ ਵਿਰੋਧੀ ਧਿਰ ਦਾ ਹੱਥ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਚੋਣਾਂ ਦੌਰਾਨ ਇਸ ਦਾ ਜਵਾਬ ਦੇਣਗੇ। ਕਿਸੇ ਰਾਜਨੀਤਕ ਪਾਰਟੀ ਦਾ ਨਾਮ ਲਏ ਬਿਨਾਂ ਸ੍ਰੀ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਇਸ ਦੇਸ਼ ਵਿੱਚ ਦੰਗੇ ਕੌਣ ਕਰਦਾ ਹੈ ਤੇ ਦੰਗੇ ਕਰਾਉਣ ਦੀ ਤਾਕਤ ਕਿਸ ਦੀ ਹੈ, ਤੁਸੀਂ ਸਾਰੇ ਜਾਣਦੇ ਹੋਵੋਗੇ। ਵਿਰੋਧੀ ਧਿਰ ਜੋ ਉਨ੍ਹਾਂ ’ਤੇ ਦੰਗੇ ਕਰਾਉਣ ਦਾ ਦੋਸ਼ ਲਗਾ ਰਹੀ ਹੈ ਉਹ ਜਾਣਦੀ ਹੈ ਕਿ ਦੰਗਿਆਂ ਦਾ ਪ੍ਰਬੰਧ ਕੌਣ ਕਰ ਰਿਹਾ ਹੈ।’’ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦੰਗਿਆਂ ਨਾਲ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੁੰਚੇਗਾ, ਇਸ ਲਈ ‘ਆਪ’ ’ਤੇ ਦਿੱਲੀ ਵਿਚ ਦੰਗੇ ਫੈਲਾਉਣ ਦਾ ਦੋਸ਼ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹੀ ਪੈਂਤੜਾ ਅਪਣਾਇਆ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਵੀ ਬਵਾਨਾ ਤੇ ਤ੍ਰਿਲੋਕਪੁਰੀ ’ਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਅੱਜ ਵੀ ਉਹੀ ਯਤਨ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਰਾਜਕਤਾ ਵਾਲੇ ਅਨਸਰਾਂ ਦੀਆਂ ਨਸਲਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ।