September 16, 2026
#ਪੰਜਾਬ

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦਾ ਪਿੰਡ ਭੈਣੀ ਬਾਘਾ ਵਿਖੇ ਪਹੁੰਚਣ ‘ਤੇ ਲੋਕਾਂ ਵੱਲੋਂ ਭਰਵਾਂ ਸਵਾਗਤ

ਲੋਕਾਂ ਵੱਲੋਂ ਸੰਘਰਸ਼ ਰਾਹੀਂ ਜੇਲ ਚੋਂ ਬਾਹਰ ਲੈ ਕੇ ਆਉਣਾ ਬਾਬੇ ਨਾਨਕ ਦੀ ਵਿਚਾਰਧਾਰਾ ਦੀ ਜਿੱਤ : ਮਨਜੀਤ ਧਨੇਰ

ਖਿਆਲਾ – ਮਾਨਸਾ ਨੇੜਲੇ ਪਿੰਡ ਭੈਣੀ ਬਾਘਾ ਵਿਖੇ ਲੋਕ ਆਗੂ ਮਨਜੀਤ ਸਿੰਘ ਧਨੇਰ ਦੇ ਆਉਣ ‘ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਧਨੇਰ ਵੱਲੋਂ ਲੋਕ-ਸੰਘਰਸ਼ ਵਿੱਚ ਪਾਏ ਯੋਗਦਾਨ ਪ੍ਰਤੀ ਪੂਰੇ ਪੰਜਾਬ ਦਾ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ ਅਤੇ ਇਸ ਲੜੀ ਤਹਿਤ ਮਨਜੀਤ ਧਨੇਰ ਪਿੰਡ ਭੈਣੀ ਬਾਘਾ ਵਿਖੇ ਪਹੁੰਚੇ ਸਨ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਾਨਸਾ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਿਸ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ ਮਰਦ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਸਮੇਂ ਮੇਘ ਰਾਜ ਰੱਲਾ ਦੀ ਟੀਮ ਵੱਲੋਂ ਲੋਕ-ਪੱਖੀ ਨਾਟਕ ਖੇਡੇ ਗਏ । ਮਨਜੀਤ ਸਿੰਘ ਧਨੇਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਸਨੂੰ ਜੇਲ੍ਹ ਵਿਚੋਂ ਸੰਘਰਸ਼ ਰਾਹੀਂ ਲੋਕਾਂ ਵੱਲੋਂ ਬਾਹਰ ਲੈ ਕੇ ਆਉਣਾ ਬਾਬਾ ਨਾਨਕ ਜੀ ਦੇ ਵਿਚਾਰਧਾਰਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰੇਲੂ ਨਿੱਜੀ ਗਿਲੇ ਸ਼ਿਕਵੇ ਭੁਲਾ ਕੇ ਲੋਕ ਲਹਿਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ । ਧਨੇਰ ਨੇ ਅੱਗੇ ਕਿਹਾ ਕਿ ਆਪਣੀਆਂ ਧੀਆਂ ਅਤੇ ਪੁੱਤਰਾਂ ਨੂੰ ਬਚਾਉਣ ਲਈ ਸੰਘਰਸ਼ ਕਰਨ ਦੀ ਲੋੜ ਹੈ। ਇਸ ਸਮੇਂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ, ਖਜ਼ਾਨਚੀ ਦੇਵੀ ਰਾਮ, ਇਕਬਾਲ ਮਾਨਸਾ, ਬਲਾਕ ਮਾਨਸਾ ਦੇ ਸਕੱਤਰ ਮੱਖਣ ਭੈਣੀ ਬਾਘਾ, ਹਰਦੇਵ ਰਾਠੀ, ਤਾਰਾ ਸਿੰਘ ਭੀਖੀ, ਬਲਾਕ ਦੇ ਪ੍ਰਧਾਨ ਰਾਜ ਅਕਲੀਆ, ਖਜ਼ਾਨਚੀ ਕੇਵਲ ਮਾਖਾ, ਸਕੱਤਰ ਬਲਵਿੰਦਰ ਅਲੀਸ਼ੇਰ,ਬੁਢਲਾਡਾ ਬਲਾਕ ਦੇ ਪ੍ਰਧਾਨ ਸੱਤਪਾਲ ਬਰ੍ਹੇ, ਖਜ਼ਾਨਚੀ ਦਰਸ਼ਨ ਗੁਰਨੇ, ਸਕੱਤਰ ਤਾਰ ਚੰਦ, ਮੀਤ ਪ੍ਰਧਾਨ ਲਛਮਣ ਚੱਕ ਅਲੀਸ਼ੇਰ, ਪਰਮਜੀਤ ਕੌਰ, ਸਰਬਜੀਤ ਕੌਰ ਅਤੇ ਅੰਗਰੇਜ਼ ਕੌਰ ਆਦਿ ਸ਼ਾਮਲ ਸਨ।