April 21, 2026
#ਪੰਜਾਬ

ਬਠਿੰਡਾ ਵਿਖੇ ‘ਏਮਜ਼’ ਦਾ ਉਦਘਾਟਨ ਅੱਜ-ਤਲਵੰਡੀ ਹਲਕੇ ਤੋਂ ਵੱਡੀ ਗਿਣਤੀ ਲੋਕ ਕਰਨਗੇ ਸ਼ਿਰਕਤ : ਸਾਬਕਾ ਵਿਧਾਇਕ ਸਿੱਧੂ

ਤਲਵੰਡੀ ਸਾਬੋ – ਬਠਿੰਡਾ ਵਿਖੇ 23 ਦਸੰਬਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ) ਦੇ ਓ.ਪੀ.ਡੀ ਉਦਘਾਟਨੀ ਸਮਾਗਮਾਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਨਾ ਕੇਵਲ ਅਕਾਲੀ ਭਾਜਪਾ ਵਰਕਰ ਸਗੋਂ ਆਮ ਲੋਕ ਵੀ ਸ਼ਮੂਲੀਅਤ ਕਰਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾਂ ਬਠਿੰਡਾ ਵਿਖੇ ਬਣ ਰਹੇ ਕੌਮੀ ਪੱਧਰ ਦੇ ਉਕਤ ਮੈਡੀਕਲ ਸੰਸਥਾਨ ਦੇ ਚੱਲਣ ਨਾਲ ਨਾ ਕੇਵਲ ਬਠਿੰਡਾ ਮਾਨਸਾ ਸਗੋਂ ਸਮੁੱਚੇ ਮਾਲਵਾ ਖੇਤਰ ਦੇ ਲੋਕਾਂ ਨੂੰ ਘੱਟ ਖਰਚੇ ਤੇ ਮਿਆਰੀ ਸਿਹਤ ਸਹੂਲਤਾਂ ਮਿਲ ਸਕਣਗੀਆਂ ਤੇ ਇਸਦੇ ਨਾਲ ਹੀ ਸਾਡੇ ਖਿੱਤੇ ਦੇ ਲਾਇਕ ਵਿਦਿਆਰਥੀ ਕੌਮੀ ਪੱਧਰ ਦੀ ਮੈਡੀਕਲ ਦੀ ਪੜਾਈ ਵੀ ਇੱਥੋਂ ਹਾਸਿਲ ਕਰ ਸਕਣਗੇ ਜਿਸ ਨਾਲ ਬੱਚਿਆਂ ਦਾ ਭਵਿੱਖ ਰੌਸ਼ਨ ਹੋਵੇਗਾ।ਉਨਾਂ ਦੱਸਿਆ ਕਿ ਓ.ਪੀ.ਡੀ ਉੇਦਘਾਟਨੀ ਸਮਾਗਮਾਂ ਵਿੱਚ ਕੇਂਦਰੀ ਸਿਹਤ ਮੰਤਰੀ ਸ੍ਰੀ ਹਰਸ਼ਵਰਧਨ ਵਿਸ਼ੇਸ ਤੌਰ ਤੇ ਪੁੱਜ ਰਹੇ ਹਨ ਤੇ ਇਸ ਮੌਕੇ ਕੇਂਦਰੀ ਸਿਹਤ ਮੰਤਰੀ,ਬੀਬਾ ਬਾਦਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਹਲਕੇ ਤੋਂ ਵੱਡੀ ਗਿਣਤੀ ਅਕਾਲੀ ਭਾਜਪਾ ਵਰਕਰ ਅਤੇ ਆਮ ਲੋਕ ਸ਼ਮੂਲੀਅਤ ਕਰਨਗੇ।