Skip to content

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਵਾਦਤ ਵੀਡਿਓ ਮਾਮਲੇ ਬਾਰੇ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਦਾ ਐਲਾਨ

Share this story

“ਮੇਰੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਪੰਥ ਦੋਖੀ ਵੱਲੋਂ ਹੀ ਕੀਤੀ ਗਈ ਹੈ ਸ਼ਰਾਰਤ”: ਰੰਧਾਵਾ

ਚੰਡੀਗੜ – ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਉਨਾਂ ਬਾਰੇ ਇਕ ਨਿਊਜ਼ ਚੈਨਲ ਉਤੇ ਚਲਾਈ ਵਿਵਾਦਤ ਵੀਡਿਓ ਸੰਬੰਧੀ ਬੋਲਦਿਆਂ ਕਿਹਾ ਗਿਆ ਕਿ ਇਹ ਉਨਾਂ ਦੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਪੰਥ ਦੋਖੀ ਵੱਲੋਂ ਕੋਝੀ ਸ਼ਰਾਰਤ ਕੀਤੀ ਗਈ ਹੈ। ਉਨਾਂ ਕਿਹਾ ਕਿ ਕਿਸੇ ਪੁਰਾਣੀ ਵੀਡਿਓ ਨਾਲ ਛੇੜਛਾੜ ਕਰਦਿਆਂ ਆਵਾਜ ਨੂੰ ਐਡਿਟ ਕੀਤਾ ਗਿਆ ਹੈ ਜਿਸ ਸੰਬੰਧੀ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹੈ।ਸ ਰੰਧਾਵਾ ਨੇ ਕਿਹਾ ਕਿ ਉਹ ਖੁਦ ਸਾਈਬਰ ਕਰਾਈਮ ਨੂੰ ਸ਼ਿਕਾਇਤ ਕਰ ਕੇ ਇਸ ਮਾਮਲੇ ਦੀ ਪੂਰੀ ਡੂੰਘਾਈ ਤੱਕ ਜਾਂਚ ਕਰਵਾਉਣਗੇ। ਉਨਾਂ ਕਿਹਾ ਕਿ ਉਹ ਇਕ ਅੰਮ੍ਰਿਤਧਾਰੀ ਸਿੰਘ ਹਨ ਜਿਸ ਕਰਕੇ ਉਹ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਅਜਿਹਾ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ। ਉਨਾਂ ਇਹ ਵੀ ਕਿਹਾ ਕਿ ਹਾਲਾਂਕਿ ਉਨਾਂ ਗੁਰੂ ਸਾਹਿਬ ਦੀ ਕਿਸੇ ਨਾਲ ਤੁਲਨਾ ਬਿਲਕੁਲ ਵੀ ਨਹੀਂ ਕੀਤੀ ਪਰ ਫੇਰ ਵੀ ਇਸ ਦੀ ਜਾਂਚ ਵਿੱਚ ਜੇ ਉਨਾਂ ਖਿਲਾਫ ਜ਼ਰਾ ਵੀ ਦੋਸ਼ ਸਿੱਧ ਹੋਇਆਂ ਤਾਂ ਉਹ ਖੁਦ ਅਸਤੀਫਾ ਦੇ ਦੇਣਗੇ।ਸ ਰੰਧਾਵਾ ਨੇ ਅੱਗੇ ਕਿਹਾ ਕਿ ਉਨਾਂ ਦੇ ਅਕਸ ਨੂੰ ਢਾਹ ਲਾਉਣ ਲਈ ਸ਼ਰਾਰਤ ਨਾਲ ਛੇੜਛਾੜ ਤੇ ਐਡਿਟ ਕੀਤੀ ਵੀਡਿਓ ਨੂੰ ਬਿਨਾਂ ਤਸਦੀਕ ਕੀਤਿਆਂ ਚਲਾਉਣ ਲਈ ਉਹ ਨਿਊਜ਼ ਚੈਨਲ ਨੂੰ ਵੀ ਕਾਨੂੰਨੀ ਨੋਟਿਸ ਭੇਜਣਗੇ। ਉਨਾਂ ਕਿਹਾ ਕਿ ਇਹ ਵੀਡਿਓ ਉਂਝ ਵੀ ਪੁਰਾਣੀ ਹੈ ਜਿਸ ਵਿੱਚ ਗਰਮੀ ਰੁੱਤ ਦੇ ਕੱਪੜੇ ਸਾਫ ਦਿਸਦੇ ਹਨ। ਇਸ ਤੋਂ ਇਲਾਵਾ ਜੋ ਸਖਸ਼ ਵੀਡਿਓ ਵਿੱਚ ਨਾਲ ਖੜਾ ਹੈ, ਉਹ ਪਿਛਲੇ ਡੇਢ ਸਾਲ ਤੋਂ ਉਨਾਂ ਨੂੰ ਨਹੀਂ ਮਿਲਿਆ। ਉਨਾਂ ਇਹ ਵੀ ਕਿਹਾ ਕਿ ਜੇਕਰ ਇਸ ਵੀਡਿਓ ਵੀ ਜਰਾ ਜਿੰਨੀ ਵੀ ਸੱਚਾਈ ਹੁੰਦੀ ਤਾਂ ਇਹ ਕਦੋਂ ਦੀ ਵਾਇਰਲ ਹੋ ਜਾਂਦੀ। ਇਸ ਨੂੰ ਦੇਰੀ ਨਾਲ ਵਾਇਰਲ ਤੋਂ ਵੀ ਸਿੱਧ ਹੁੰਦਾ ਹੈ ਕਿ ਛੇੜਛਾੜ ਕੀਤੀ ਗਈ ਹੈ।

Share this story
WRITTEN BY

BREAKING