May 4, 2026
#ਖੇਡਾਂ

ਪ੍ਰਾਪਤੀਆਂ ਅਤੇ ਸਿੱਖਣ ਵਾਲਾ ਰਿਹਾ ਲੰਘਿਆ ਵਰ੍ਹਾ ਬੁਮਰਾਹ

ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੱਜ ਸਾਲ 2019 ਨੂੰ ਮੈਦਾਨ ਦੇ ਅੰਦਰ ਅਤੇ ਬਾਹਰ ‘ਪ੍ਰਾਪਤੀਆਂ, ਸਿੱਖਣ ਅਤੇ ਯਾਦਾਂ’ ਦਾ ਸਾਲ ਕਰਾਰ ਦਿੱਤਾ। ਉਸ ਨੇ ਕਿਹਾ ਕਿ ਉਹ ਸਾਲ 2020 ਦੀਆਂ ਸਫਲਤਾਵਾਂ ਨੂੰ ਬੇਤਾਬੀ ਨਾਲ ਉਡੀਕ ਰਿਹਾ ਹੈ। ਬੁਮਰਾਹ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਸ ਸਾਲ ਆਪਣੀਆਂ ਪ੍ਰਾਪਤੀਆਂ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਸਾਲ 2019 ਮੈਦਾਨ ਦੇ ਅੰਦਰ ਅਤੇ ਬਾਹਰ ਉਪਲੱਬਧੀਆਂ, ਸਿੱਖਣ, ਸਖ਼ਤ ਮਿਹਨਤ ਅਤੇ ਖ਼ੁਸ਼ਗਵਾਰ ਯਾਦਾਂ ਜੋੜਨ ਦਾ ਸਾਲ ਰਿਹਾ। ਮੈਂ ਸਾਲ 2020 ਵਿੱਚ ਜੋ ਵੀ ਹਾਸਲ ਕਰਾਂਗਾ ਮੈਨੂੰ ਉਸ ਦੀ ਉਡੀਕ ਹੈ।’’ ਬੁਮਰਾਹ ਨੇ ਬੀਤੇ ਰਹੇ ਸਾਲ ਦੌਰਾਨ ਨਾ ਸਿਰਫ਼ ਤਿੰਨਾਂ ਵੰਨਗੀਆਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਅਗਵਾਈ ਕੀਤੀ, ਸਗੋਂ ਦੁਨੀਆਂ ਦਾ ਸਰਵੋਤਮ ਗੇਂਦਬਾਜ਼ ਵੀ ਬਣਿਆ। ਉਸ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਅੱਵਲ ਨੰਬਰ ਅਤੇ ਆਈਸੀਸੀ ਟੈਸਟ ਰੈਂਕਿੰਗਜ਼ ਵਿੱਚ ਛੇਵੇਂ ਸਥਾਨ ’ਤੇ ਰਹਿੰਦਿਆਂ ਇਸ ਸਾਲ ਨੂੰ ਅਲਵਿਦਾ ਕਿਹਾ।