ਸ੍ਰੀਲੰਕਾ ਦੀ ਟੀਮ ਟੀ-20 ਲੜੀ ਲਈ ਭਾਰਤ ਪਹੁੰਚੀ
ਗੁਹਾਟੀ – ਭਾਰਤ ਵਿਰੁੱਧ ਤਿੰਨ ਕ੍ਰਿਕਟ ਮੈਚਾਂ ਦੀ ਟੀ-20 ਲੜੀ ਲਈ ਸ੍ਰੀਲੰਕਾ ਦੀ ਕ੍ਰਿਕਟ ਟੀਮ ਕਪਤਾਨ ਲਸਿਥ ਮਲਿੰਗਾ ਦੀ ਅਗਵਾਈ ’ਚ ਵੀਰਵਾਰ ਭਾਰਤ ਪਹੁੰਚ ਗਈ ਹੈ। ਦੇਸ਼ ’ਚ ਸੀਏਏ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਥੇ ਸ੍ਰੀਲੰਕਾ ਦੀ ਟੀਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਟਲ ਵਿੱਚ ਲਿਜਾਇਆ ਗਿਆ। ਬਾਰਸਪਾਰਾ ਸਟੇਡੀਅਮ ’ਚ ਐਤਵਾਰ ਹੋਣ ਵਾਲੇ ਮੈਚ ਲਈ ਭਾਰਤੀ ਟੀਮ ਦੇ ਖਿਡਾਰੀਆਂ ਦੀ ਸ਼ੁੱਕਰਵਾਰ ਇੱਥੇ ਵੱਖ-ਵੱਖ ਉਡਾਣਾਂ ਰਾਹੀਂ ਪਹੰਚਣ ਦੀ ਸੰਭਾਵਨਾ ਹੈ। ਅਸਾਮ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਟੀਮਾਂ ਲਈ ਚੋਣਵੇਂ ਅਭਿਆਸ ਸੈਸ਼ਨ ਰੱਖੇ ਗਏ ਹਨ। ਪਹਿਲਾਂ ਸ੍ਰੀਲੰਕਾ ਦੀ ਟੀਮ ਅਭਿਆਸ ਕਰੇਗੀ ਅਤੇ ਸ਼ਾਮ ਸਮੇਂ ਭਾਰਤੀ ਟੀਮ। ਦੂਜਾ ਟੀ-20- ਮੈਚ ਇੰਦੌਰ ’ਚ 7 ਜਨਵਰੀ ਨੂੰ ਜਦਕਿ ਤੀਜਾ ਤੇ ਆਖਰੀ ਮੈਚ ਪੁਣੇ ’ਚ 10 ਜਨਵਰੀ ਨੂੰ ਖੇਡਿਆ ਜਾਵੇਗਾ।






