ਨਿੱਜੀ ਸਕੂਲਾਂ ਵਿੱਚ ਪੜ੍ਹਾਇਆ ਜਾਵੇ ਗੀਤਾ ਦਾ ਪਾਠ : ਗਿਰੀਰਾਜ ਸਿੰਘ
ਬੈਗੂਸਰਾਏ – ਆਪਣੇ ਬਿਆਨਾਂ ਨੂੰ ਲੈ ਕੇ ਮਸਹੂਰ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਬੇਗੂਸਰਾਏ ਤੋਂ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ| ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮਿਸ਼ਨਰੀ ਸਕੂਲਾਂ ਤੋਂ ਪੜ੍ਹਨ ਕੇ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਭਾਰਤੀ ਬੀਫ ਖਾਣਾ ਸ਼ੁਰੂ ਕਰ ਦਿੰਦੇ ਹਨ| ਗਿਰੀਰਾਜ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਸੰਸਕਾਰ ਪਾਉਣ ਲਈ ਨਿੱਜੀ ਸਕੂਲਾਂ ਵਿੱਚ ਗੀਤਾ ਦੇ ਸ਼ਲੋਕਾਂ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ| ਗਿਰੀਰਾਜ ਸਿੰਘ ਨੇ ਕਿਹਾ,”ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਗੀਤਾ ਦਾ ਸ਼ਲੋਕ ਸਿਖਾਇਆ ਜਾਵੇ ਅਤੇ ਸਕੂਲ ਵਿੱਚ ਮੰਦਰ ਬਣਾਇਆ ਜਾਵੇ, ਕਿਉਂਕਿ ਮਿਸ਼ਨਰੀ ਸਕੂਲਾਂ ਵਿੱਚ ਬੱਚੇ ਪੜ੍ਹ-ਲਿਖ ਕੇ ਡੀ.ਐਮ. ਐਸ.ਪੀ. ਅਤੇ ਇੰਜੀਨੀਅਰ ਤਾਂ ਬਣ ਜਾਂਦੇ ਹਨ ਪਰ ਉਹੀ ਬੱਚੇ ਜਦੋਂ ਵਿਦੇਸ਼ ਜਾਂਦੇ ਹਨ ਤਾਂ ਜ਼ਿਆਦਾਤਰ ਗਊ ਮਾਸ ਖਾਂਦੇ ਹਨ| ਉਨ੍ਹਾਂ ਨੂੰ ਉਹ ਸੰਸਕਾਰ ਹੀ ਨਹੀਂ ਮਿਲ ਪਾਉਂਦੇ ਹਨ| ਲਿਹਾਜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਕੂਲਾਂ ਵਿੱਚ ਗੀਤਾ ਦਾ ਸ਼ਲੋਕ ਅਤੇ ਹਨੂੰਮਾਨ ਚਾਲੀਸਾ ਪੜ੍ਹਾਈ ਜਾਵੇ|”ਗਿਰੀਰਾਜ ਨੇ ਭਾਗਵਤ ਕਥਾ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਂਦੇ ਹੋਏ ਕਿਹਾ,”ਸਰਕਾਰੀ ਸਕੂਲਾਂ ਵਿੱਚ ਜੇਕਰ ਮੈਂ ਗੀਤਾ ਦਾ ਸ਼ਲੋਕ ਅਤੇ ਹਨੂੰਮਾਨ ਚਾਲੀਸਾ ਪੜ੍ਹਾਉਣ ਦੀ ਗੱਲ ਕਰਨਗੇ ਤਾਂ ਲੋਕ ਕਹਿਣਗੇ ਕਿ ਭਗਵਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ| ਇਸ ਦੀ ਸ਼ੁਰੂਆਤ ਪ੍ਰਾਈਵੇਟ ਸਕੂਲਾਂ ਤੋਂ ਹੋਣੀ ਚਾਹੀਦੀ ਹੈ|”






