ਅਮਰੀਕਾ ਵਲੋਂ ਲਗਾਤਾਰ ਦੂਰੇ ਦਿਨ ਇਰਾਕ ਦੇ ਇਰਾਨ ਸਮਰਥਕ ਮਿਲੀਸ਼ੀਆ ਦੇ ਟਿਕਾਣਿਆਂ ਤੇ ਹਵਾਈ ਹਮਲਾ
ਬਗਦਾਦ – ਅਮਰੀਕਾ ਨੇ ਬਗਦਾਦ ਵਿੱਚ ਈਰਾਨ ਦੇ ਦੂਜੇ ਸਭ ਤੋਂ ਤਾਕਤਵਰ ਨੇਤਾ ਅਤੇ ਉੱਚ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਇਕ ਦਿਨ ਬਾਅਦ ਅੱਜ ਫਿਰ ਏਅਰ ਸਟ੍ਰਾਈਕ ਕੀਤੀ| ਅਮਰੀਕਾ ਨੇ ਇਰਾਕ ਵਿੱਚ ਆਪਣੀ ਦੂਜੀ ਏਅਰ ਸਟ੍ਰਾਈਕ ਵਿੱਚ ਫਿਰ ਇਕ ਹਸ਼ਦ ਕਮਾਂਡਰ ਨੂੰ ਮਾਰਿਆ ਹੈ| ਰਾਜਧਾਨੀ ਬਗਦਾਦ ਦੇ ਤਾਜੀ ਇਲਾਕੇ ਵਿੱਚ ਹੋਏ ਇਸ ਹਮਲੇ ਵਿੱਚ 5 ਹੋਰ ਵਿਕਅਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ| ਤਾਜ਼ਾ ਅਮਰੀਕੀ ਏਅਰ ਸਟ੍ਰਾਈਕ ਵਿੱਚ ਮਾਰੇ ਗਏ ਲੋਕ ਇਰਾਨ ਸਮਰਥਕ ਮਿਲੀਸ਼ੀਆ ਹਸ਼ਦ ਅਲ-ਸ਼ਾਬੀ ਦੇ ਦੱਸੇ ਜਾ ਰਹੇ ਹਨ|ਜਿਕਰਯੋਗ ਹੈ ਕਿ ਹਸ਼ਦ ਅਲ-ਸ਼ਾਬੀ ਇਰਾਨ ਸਮਰਥਕ ‘ਪਾਪੁਲਰ ਮੋਬਲਾਇਜ਼ੇਸ਼ਨ ਫੋਰਸਸ’ ਦਾ ਦੂਜਾ ਨਾਂ ਹੈ| ਏਜੰਸੀ ਰਾਇਟਰ ਨੇ ਇਰਾਨੀ ਫੌਜ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਅਮਰੀਕਾ ਨੇ ਇਸ ਵਾਰ ਉੱਤਰੀ ਬਗਦਾਦ ਵਿੱਚ ਇਰਾਕੀ ਮਿਲੀਸ਼ੀਆ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ| ਮਿਲੀਸ਼ੀਆ ਦੇ ਤਿੰਨ ਵਿੱਚੋਂ ਦੋ ਵਾਹਨ ਹਵਾਈ ਹਮਲੇ ਦੀ ਲਪੇਟ ਵਿੱਚ ਆ ਗਏ ਤੇ ਇਨ੍ਹਾਂ ਵਿੱਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਸਮੇਂ ਮੁਤਾਬਕ ਇਹ ਹਮਲਾ ਰਾਤ ਤਕਰੀਬਨ 1.12 ਵਜੇ ਹੋਇਆ, ਮਰਨ ਵਾਲੇ ਕਮਾਂਡਰ ਦੇ ਨਾਂ ਦਾ ਅਜੇ ਖੁਲ੍ਹਾਸਾ ਨਹੀਂ ਹੋਇਆ ਹੈ|






