Skip to content

ਆਸਟੇਲੀਆਈ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੇ ਲਗਾਇਆ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ

Share this story

ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾ ਰਿਹਾ ਹੈ| ਸਿਡਨੀ ਟੈਸਟ ਮੈਚ ਦੇ ਦੂਜੇ ਦਿਨ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ| ਇਸ ਮੈਰਾਥਨ ਪਾਰੀ ਵਿੱਚ ਦੋਹਰਾ ਸੈਂਕੜਾ ਲਾਉਣ ਵਾਲਾ ਆਸਟਰੇਲੀਆ ਦਾ ਲਾਬੁਸ਼ੇਨ ਇਸ ਦਹਾਕੇ (2020-29) ਅਤੇ ਸਾਲ 2020 ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ| ਬ੍ਰਿਸਬੇਨ ਵਿੱਚ ਪਿਛਲੇ ਸਾਲ ਪਾਕਿਸਤਾਨ ਖਿਲਾਫ ਲਾਬੁਸ਼ੇਨ 185 ਦੌੜਾਂ ਹੀ ਬਣਾ ਸਕਿਆ ਸੀ| ਇਸ ਵਾਰ ਉਸ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕਰ ਲਿਆ ਹੈ| ਇਸ ਦੋਹਰੇ ਸੈਂਕੜੇ ਨਾਲ ਉਸ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਦਰਜ ਕਰ ਲਏ ਹਨ| ਲਾਬੁਸ਼ੇਨ ਟੈਸਟ ਬੱਲੇਬਾਜ਼ੀ ਔਸਤ ਦੇ ਮਾਮਲੇ ਵਿੱਚ ਸਟੀਵ ਸਮਿਥ ਨੂੰ ਪਿੱਛੇ ਛੱਡ ਦਿੱਤਾ ਹੈ|

Share this story
WRITTEN BY

BREAKING