Skip to content

ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਕਾਂਗੜ

Share this story

ਭਗਤਾ ਭਾਈਕਾ – ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਅਤੇ ਕਿਸੇ ਵੀ ਪਿੰਡ ਦਾ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀ ਰਹੇਗਾ ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਕਾਂਗੜ ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ ਪੰਜਾਬ ਸਰਕਾਰ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪਿੰਡ ਸਿਰੀਏਵਾਲਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ ਨੇ ਹਲਕੇ ਦੇ 9 ਪਿੰਡਾਂ ਲਈ 331.90 ਲੱਖ ਦੇ ਚੈੱਕ ਵੰਡਣ ਉਪਰੰਤ ਐਲਾਨ ਕੀਤਾ ਕਿ ਉਹ ਆਪਣੇ ਮੰਤਰੀ ਪਦ ਦੇ ਕਾਰਜਕਾਲ ਦੌਰਾਨ ਪਿਛਲੀ ਸਰਕਾਰ ਨਾਲੋਂ ਵਧੇਰੇ ਵਿਕਾਸ ਕਾਰਜ ਕਰਵਾਉਣ ਲਈ ਯਤਨਸ਼ੀਲ ਰਹਿਣਗੇ ਅਤੇ ਪਿੰਡਾਂ ਦੇ ਵਿਕਾਸ ਲਈ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਧਰਮਪਾਲ ਸ਼ਰਮਾ ਬੀਡੀਪੀਓ ਭਗਤਾ, ਹਰਜਿੰਦਰ ਕੌਰ ਸਿਰੀਏਵਾਲਾ ਸਰਪੰਚ, ਯਾਦਵਿੰਦਰ ਸਿੰਘ ਪੱਪੂ, ਇੰਦਰਜੀਤ ਸਿੰਘ ਮਾਨ, ਬੂਟਾ ਸਿੰਘ ਸਿੱਧੂ ਭਗਤਾ, ਇੰਦਰਜੀਤ ਸਿੰਘ ਭੋਡੀਪੁਰਾ ਸਰਪੰਚ, ਜਗਜੀਤ ਸਿੰਘ ਬਰਾੜ ਪ੍ਰਧਾਨ, ਤੀਰਥ ਸਿੰਘ ਭਾਈਰੂਪਾ, ਬੇਅੰਤ ਸਿੰਘ ਸਲਾਬਤਪੁਰਾ ਸਰਪੰਚ, ਸੁਖਪਾਲ ਸਿੰਘ ਦਿਆਲਪੁਰਾ ਸਰਪੰਚ, ਗੋਰਾ ਸਿੰਘ ਕਾਗੜ, ਹਰਜੀਵਨ ਸਿੰਘ ਬਰਾੜ, ਪਰਮਿੰਦਰ ਸਿੰਘ ਜਲਾਲ ਸਰਪੰਚ, ਗੁਰਮੇਲ ਸਿੰਘ ਹਮੀਰਗੜ ਸਰਪੰਚ, ਹਰਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਬਾਬੇਕਾ, ਅਜੈਬ ਸਿੰਘ ਭਗਤਾ, ਹਰਵਿੰਦਰ ਸਿੰਘ ਛਿੰਦਾ, ਸੁਖਦੇਵ ਸਿੰਘ ਭੋਡੀਪੁਰਾ, ਹਰਭਜਨ ਸਿੰਘ ਭਗਤਾ, ਰਾਕੇਸ ਕੁਮਾਰ ਭਾਈਰੂਪਾ ,ਸੁਰਿੰਦਰ ਸਿੰਘ ਭੱਟੀ ਆਦਿ ਹਾਜਰ ਸਨ।

Share this story
WRITTEN BY

BREAKING