Skip to content

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਸਮਰਪਿੱਤ ਪਿੰਡ ਸ਼ਮਸਪੁਰ ਵਿਖੇ ਨਗਰ ਕੀਰਤਨ ਕੱਢਿਆ

Share this story

ਨਗਰ ਕੀਰਤਨ ‘ਚ ਖਾਲਿਸਤਾਨ ਦੇ ਫਲੈਕਸ, ਝੰਡੇ ਅਤੇ ਖਾਲਿਸਤਾਨ ਦੇ ਨਾਅਰੇ ਵੀ ਬੁਲੰਦ ਕੀਤੇ ਗਏ

ਅਮਲੋਹ -ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿੱਤ ਪਿੰਡ ਸ਼ਮਸਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਕੱਢਿਆ ਗਿਆ। ਰਾਗੀ ਸਿੰਘ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉਥੇ ਹਰਕਮਲ ਸਿੰਘ ਦੀ ਗਤਕਾ ਟੀਮ ਵੱਲੋਂ ਨਗਰ ਕੀਰਤਨ ਦੋਰਾਨ ਗਤਕੇ ਦੇ ਜੌਹਰ ਵੀ ਵਿਖਾਏ ਗਏ, ਜਿਸ ਦੀ ਕਿ ਸੰਗਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਅਵਤਾਰ ਦਿਹਾੜੇ ਸਬੰਧੀ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਜਨਵਰੀ ਨੂੰ ਪਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਮੈਂਬਰ ਕਾਰਜਕਾਰਣੀ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ/ਸੌਂਟੀ ਨੇ ਕਿਹਾ ਕਿ ਮੋਦੀ ਦੀ ਅਗਵਾਈ ‘ਚ ਕੇਂਦਰ ਹਿੰਦੂਤਵ ਦੀ ਸਰਕਾਰ ਕੰਮ ਕਰ ਰਹੀ ਹੈ, ਜਿਸ ਕਰਕੇ ਅੱਜ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖ਼ੱਤਰੇ ਦੀ ਘੰਟੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ . ਗੁਲਜਾਰ ਸਿੰਘ, ਮੱਲ ਸਿੰਘ, ਜੱਗਾ ਸਿੰਘ ਸਰਪੰਚ, ਹਰਦੇਵ ਸਿੰਘ, ਜਗਜੀਤ ਸਿੰਘ ਜੱਗੀ, ਰਣਜੀਤ ਸਿੰਘ ਲੋੋਟੇ, ਸੁਖਦੇਵ ਸਿੰਘ ਅਕਾਲੀ, ਬਲਜਿੰਦਰ ਸਿੰਘ ਸਲਾਣਾ, ਅਮਰਪ੍ਰੀਤ ਸਿੰਘ ਖੰਨਾ ਆਦਿ ਸ਼ਾਮਿਲ ਹਨ।

Share this story
WRITTEN BY

BREAKING