May 10, 2026
#ਭਾਰਤ

ਰਾਜ ਪੱਧਰੀ ਕੌਮੀ ਯੁਵਾ ਦਿਵਸ ‘ਤੇ ਮੁੱਖ ਮੰਤਰੀ ਨੇ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ

ਚੰਡੀਗੜ – ਕੌਮੀ ਯੁਵਾ ਦਿਵਸ ‘ਤੇ ਹਰਿਆਣਾ ਇਕ-ਹਰਿਆਣਾਵੀਂ ਇਕ ਦੇ ਨਾਅਰੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਿਵਾੜੀ ਦੇ ਆਈਓਸੀ ਚੌਕ ਤੋਂ ਰਨ ਫਾਰ ਯੂਥ-ਯੂਥ ਫਾਰ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ|ਇਸ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ, ਕੈਬੀਨੇਟ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਲੱਛਮਣ ਸਿੰਘ ਯਾਦਵ, ਸਾਬਕਾ ਮੰਤਰੀ ਵਿਕਰਮ ਸਿੰਘ ਯਾਦਵ, ਡੀਜੀਪੀ ਮਨੋਜ ਯਾਦਵ, ਏਡੀਜੀਪੀ ਡਾ. ਆਰ.ਸੀ.ਮਿਸ਼ਰਾ ਸਮੇਤ ਹਜਾਰਾਂ ਨੌਜੁਆਨ ਰਨ ਫਾਰ ਯੂਥ ਮੈਰਾਥਨ ਵਿਚ ਦੌੜੇ| ਨੌਜੁਆਨਾਂ ਦੇ ਉਮੰਗ ਤੇ ਉਤਸਾਹ ਨਾਲ ਭਰਪੂਰ ਦੌੜ ਨੇ ਰਿਵਾੜੀ ਵਿਚ ਨਵਾਂ ਇਤਿਹਾਸ ਰੱਚ ਦਿੱਤਾ|ਮੁੱਖ ਮੰਤਰੀ ਮਨੋਹਰ ਲਾਲ ਨੇ ਹਰੀ ਝੰਡੀ ਵਿਖਾ ਕੇ ਮੰਚ ਤੋਂ ਉਤਰੇ ਅਤੇ ਨੌਜੁਆਨਾਂ ਨਾਲ ਦੌੜਣ ਲਗੇ| ਉਨਾਂ ਨੇ ਕਿਹਾ ਕਿ ਨੌਜੁਆਨ ਸ਼ਕਤੀ ਆਪਣ ਆਪਣ ਨੂੰ ਵਿਵੇਕਾਨੰਦ ਮੰਨੇ ਅਤੇ ਮਿਲਖਾ ਸਿੰਘ ਦੀ ਤਰਾਂ ਦੌੜੇ| ਇਸ ਨਾਲ ਵਧੀਆ ਸਮਾਜ ਅਤੇ ਦੇਸ਼ ਦਾ ਨਿਰਮਾਣ ਹੋਵੇਗਾ|ਮੁੱਖ ਮੰਤਰੀ ਨੇ ਰਿਵਾੜੀ ਦੀ ਬਲਿਦਾਨ ਭੂਮੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਅੱਜ ਸੂਬੇ ਵਿਚ ਚਾਰ ਲੱਖ ਤੋਂ ਵੱਧ ਨੌਜੁਆਨ ਸਵਾਮੀ ਵਿਵੇਕਾਨੰਦ ਬਣ ਕੇ ਦੌੜ ਰਹੇ ਹਨ ਅਤੇ ਟੀਚਾ ਪ੍ਰਾਪਤ ਲਈ ਇਹ ਦੌੜ ਜਾਰੀ ਰਹੇਗੀ| ਸਵਾਮੀ ਵਿਵੇਕਾਨੰਦ ਕਹਿੰਦੇ ਸਨ, ਉਠੋ, ਜਾਗੋ, ਭੱਜੋ ਅਤੇ ਤਦ ਤਕ ਨਾ ਰੁਕਣਾ ਜਦ ਤਕ ਟੀਚੇ ਪ੍ਰਾਪਤ ਨਾ ਹੋ ਜਾਵੇ| ਅੱਜ ਨੌਜੁਆਨਾਂ ਨੂੰ ਇਸ ਸੰਕਲਪ ਨਾਲ ਦੌੜਣਾਹ ਹੈ ਅਤੇ ਨਾਲ ਹੀ ਆਪਣੇ ਹੌਸਲਿਆਂ ਨੂੰ ਵੀ ਬੁਲੰਦ ਰੱਖਣਾ ਹੈ| ਸਵਾਮੀ ਵਿਵੇਕਾਨੰਦ ਦੇ ਵਚਨ ਅੱਜ ਵੀ ਨੌਜੁਆਨ ਪੀੜੀ ਲਈ ਪ੍ਰੇਰਣਾ ਤੇ ਮਾਰਗ ਦਰਸ਼ਕ ਹਨ |ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਸਾਨੂੰ ਮਿਲਖਾ ਸਿੰਘ ਬਣ ਕੇ ਦੌੜਣਾ ਹੈ| ਮੇਰਾ ਹਰਿਆਣਾ ਮਹਾਨ ਤੇ ਹਰਿਆਣਾ ਇਕ-ਹਰਿਆਣਾਵੀਂ ਇਕ ਦੇ ਸੰਕਲਪ ਨਾਲ ਸਾਨੂੰ ਮਿਲ ਕੇ ਇਸ ਸੂਬੇ ਨੂੰ ਅੱਗੇ ਵੱਧਾਉਣਾ ਹੈ| ਕੌਮੀ ਨੌਜੁਆਨ ਦਿਵਸ ਮਨਾਉਣ ਦਾ ਮੁੱਖ ਮਕਸਦ ਨੌਜੁਆਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਅਤੇ ਵਿਚਾਰਾਂ ਪ੍ਰਤੀ ਜਾਗਰੂਕ ਕਰਨਾ ਹੈ| ਨੌਜੁਆਨ ਦੇਸ਼ ਦਾ ਮਹੱਤਵਪੂਰਨ ਹਿੱਸਾ ਹੈ ਜੋ ਦੇਸ਼ ਨੂੰ ਅੱਗੇ ਵੱਧਾਉਂਦਾ ਹੈ| ਸਵਾਮੀ ਵਿਵੇਕਾਨੰਦ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹੈ ਅਤੇ ਉਨਾਂ ਦੇ ਸ਼ਬਦ ਅੱਜ ਵੀ ਨੌਜੁਆਨਾਂ ਵਿਚ ਜੋਸ਼ ਭਰਨ ਦਾ ਕੰਮ ਕਰਦੇ ਹਨ|ਇਸ ਮੌਕੇ ‘ਤੇ ਰਨ ਫਾਰ ਯੂਥ ਮੈਰਾਥਨ ਵਿਚ ਪੁਰਖ ਵਰਗ ਵਿਚ ਉੱਤਰ ਪ੍ਰਦੇਸ਼ ਦੇ ਵਿਰੇਂਦਰ ਕੁਮਾਰ ਪਹਿਲਾਂ, ਉੱਤਰਾਖੰਡ ਦੇ ਮੰਜੀਤ ਸਿੰਘ ਦੂਜੇ ਅਤੇ ਰਿਵਾੜੀ ਦੇ ਵਿਸ਼ਵਜੀਤ ਨੇ ਤੀਜੀ ਥਾਂ ਪ੍ਰਾਪਤ ਕੀਤੀ| ਮਹਿਲਾ ਵਰਗ ਵਿਚ ਗੋਕਲਗੜ (ਰਿਵਾੜੀ) ਦੀ ਭਾਰਤੀ ਨੇ ਪਹਿਲਾ, ਬਾਲਧਨ (ਰਿਵਾੜੀ) ਦੀ ਸ਼ਰਮਿਲਾ ਨੇ ਦੂਜਾ ਅਤੇ ਜਖਾਲਾ (ਰਿਵਾੜੀ ਦੀ ਸਰੀਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਪੁਰਖ ਤੇ ਮਹਿਲਾ ਵਰਗ ਵਿਚ ਪਹਿਲੇ ਤਿੰਨ ਥਾਂ ਪ੍ਰਾਪਤ ਕਰਨ ਵਾਲਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ|