Skip to content

ਨੌਜੁਆਨਾਂ ਨੂੰ ਚਰਿਤਰਵਾਨ ਵਿਹਾਰ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ – ਮੁੱਖ ਮੰਤਰੀ

Share this story

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨੌਜੁਆਨਾਂ ਨੂੰ ਚਰਿਤਰਵਾਨ ਵਿਹਾਰ ਨਾਲ ਮਜ਼ਬੂਤ ਇਰਾਦਾ ਕਰਕੇ ਨਿਡਰਤਾ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ| ਹਰਕੇ ਨੌਜੁਆਨ ਵਿਚ ਚਾਸਨੀ ਹੋਣੀ ਚਾਹੀਦੀ ਹੈ ਅਰਥਾਤ ਚਰਿਤਰ, ਮਜ਼ਬੂਤ ਇਰਾਦਾ ਅਤੇ ਨਿਡਰਤਾ, ਇਹ ਤਿੰਨੋਂ ਗੁਣ ਜਿਸ ਨੌਜੁਆਨ ਵਿਚ ਹੋਣਗੇ, ਉਸ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹੈ|ਮੁੱਖ ਮੰਤਰੀ ਮਨੋਹਰ ਲਾਲ ਅੱਜ ਰਿਵਾੜੀ ਵਿਚ ਸਵਾਮੀ ਵਿਵੇਕਾਨੰਦ ਦੇ ਜਨਮਦਿਨ ‘ਤੇ ਆਯੋਜਿਤ ਨੌਜੁਆਨ ਸੰਵਾਦ ਪ੍ਰੋਗ੍ਰਾਮ ਵਿਚ ਵੀਡਿਓ ਕਾਨਫਰਸਿੰਗ ਰਾਹੀਂ ਸੂਬੇ ਦੇ ਨੌਜੁਆਨਾਂ ਨੂੰ ਸੰਬੋਧਤ ਕਰ ਰਹੇ ਸਨ|ਸ੍ਰੀ ਮਨੋਹਰ ਲਾਲ ਨੇ ਸਵਾਮੀ ਵਿਵੇਕਾਨੰਦ ਨੂੰ ਨਮਨ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਨਵਾਂ ਰੂਪ ਦੇਣ ਲਈ ਸਾਰੀਆਂ ਨੂੰ ਨਾਲ ਚਲਣਾ ਹੈ| ਸਾਰੀਆਂ ਨੂੰ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੂੰ ਅੱਗੇ ਵੱਧਾਉਂਦੇ ਹੋਏ ਦੇਸ਼ ਦੀ ਤਰੱਕੀ ਵਿਚ ਹਾਂ-ਪੱਖੀ ਸਹਿਯੋਗ ਦੇਣਾ ਹੈ| ਉਨਾਂ ਕਿਹਾ ਕਿ ਬਚਪਨ ਵਿਚ ਸਾਨੂੰ ਸਮਾਜ ਤੋਂ ਲੈਦੇ ਹਾਂ ਅਤੇ ਨੌਜੁਆਨ ਸਮੇਂ ਸਮਾਜ ਨੂੰ ਦੇਣ ਦਾ ਕਾਲ ਹੁੰਦਾ ਹੈ| ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਸਮਾਜ ਦੇ ਪ੍ਰਤੀ ਆਪਣੀ ਜਿੰਮੇਵਾਰੀ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ|ਮੁੱਖ ਮੰਤਰੀ ਨੇ ਕਿਹਾ ਕਿ ਇਚ ਵਨ-ਟੀਚ ਵਨ, ਇਚ ਵਨ-ਪਲਾਂਟ ਵਨ ਦੀ ਭਾਵਨਾ ਨਾਲ ਸਮਾਜ ਲਈ ਸਾਰੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ| ਨੌਜੁਆਨਾਂ ਨੂੰ ਹਰੇਕ ਅਨਪੜ ਵਿਅਕਤੀ ਨੂੰ ਸਾਖ਼ਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ| ਸਕੂਲ ਵਿਚ ਪੜਣ ਵਾਲੇ ਹਰੇਕ ਵਿਦਿਆਰਥੀ ਆਪਣੇ ਸਕੂਲ ਜੀਵਨ ਦੌਰਾਨ ਹਰ ਸਾਲ ਪੌਧੇ ਲਗਾਉਣ ਅਤੇ ਸਮਾਜ ਦੇ ਪ੍ਰਤੀ ਵੀ ਆਪਣਾ ਫਰਜ ਨਿਭਾਉਣ| ਉਨਾਂ ਕਿਹਾ ਕਿ ਨੌਜੁਆਨ ਵਾਯੂ ਵੀ ਹਨ, ਇਸ ਲਈ ਨੌਜੁਆਨਾਂ ਨੂੰ ਕਰਨ ਤੋਂ ਪਹਿਲਾਂ ਸੋਚਨਾ ਵੀ ਚਾਹੀਦਾ ਹੈ| ਉਨਾਂ ਕਿਹਾ ਕਿ ਨੌਜੁਆਨਾਂ ਨੂੰ ਆਪਣੀ ਸ਼ਕਤੀ ਅਤੇ ਸਮੱਰਥਾ ਨੂੰ ਯਾਦ ਰੱਖਦੇ ਹੋਏ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ| ਉਨਾਂ ਕਿਹਾ ਕਿ ਨੌਜੁਆਨਾਂ ਨੂੰ ਆਪਣੇ ਜੋਸ਼ ਦੇ ਨਾਲ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ| ਨੌਜੁਆਨ ਨੂੰ ਅਪੀਲ ਕੀਤੀ ਕਿ ਉਹ ਸੰਵੇਦਨਸ਼ੀਲਤਾ ਨਾਲ ਸੋਚ ਰੱਖਦੇ ਹੋਏ ਨਵੇਂ ਮਸਲਿਆਂ ‘ਤੇ ਸੋਧ ਕਰਦੇ ਰਹਿਣ|ਸੋਸ਼ਲ ਮੀਡਿਆ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਤਕਨਾਲੋਜੀ ਦੀ ਸਹੀ ਵਰਤੋਂ ਦੇ ਨਾਲ-ਨਾਲ ਦੁਵਰਤੋਂ ਵੀ ਹੋ ਸਕਦੀ ਹੈ| ਇਸ ਲਈ ਸੋਸ਼ਲ ਮੀਡਿਆ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ| ਮੁੱਖ ਮੰਤਰੀ ਨੇ ਜਲ ਸਰੰਖਣ ਨੂੰ ਲੈ ਕੇ ਵੀ ਨੌਜੁਆਨਾਂ ਤੋਂ ਅਪੀਲ ਕੀਤੀ| ਉਨਾਂ ਕਿਹਾ ਕਿ ਨੌਜੁਆਨ ਹਰੇਕ ਖੇਤਰ ਵਿਚ ਆਪਣੇ ਦੇਸ਼ ਤੇ ਸੂਬੇ ਨੂੰ ਅੱਗੇ ਲੈ ਜਾਣ ਲਈ ਹਾਂ-ਪੱਖੀ ਸਹਿਯੋਗ ਦੇ ਸਕਦੇ ਹਨ|ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਨੌਜੁਆਨ ਵਿਚ ਅਜਿਹਾ ਜਜਬਾ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਅਸਮਾਜਿਕ ਤੱਤ ਕਿਸੇ ਮਹਿਲਾ ਨਾਲ ਗਲਤ ਵਿਹਾਰ ਕਰਕੇ ਤਾਂ ਨੌਜੁਆਨ ਉਸ ਦਾ ਪੁਰਜੋਰ ਵਿਰੋਧ ਕਰੇ| ਉਨਾਂ ਕਿਹਾ ਕਿ ਦੇਸ਼ ਅਤੇ ਸਮਾਜ ਲਈ ਜੀਨ ਵਾਲਿਆਂ ਨੂੰ ਹਜਾਰਾਂ ਸਾਲ ਯਾਦ ਰੱਖਿਆ ਜਾਂਦਾ ਹੈ| ਸਵਾਮੀ ਵਿਵੇਕਾਨੰਦ ਕਹਿੰਦੇ ਸਨ, ਉਠੋ, ਜਾਗੋ, ਭੱਜੋ ਅਤੇ ਤਦ ਤਕ ਨਾ ਰੁਕਣਾ ਜਦ ਤਕ ਟੀਚੇ ਪ੍ਰਾਪਤ ਨਾ ਹੋ ਜਾਵੇ|
ਉਨਾਂ ਕਿਹਾ ਕਿ ਅੱਜ ਸਵਾਮੀ ਵਿਵੇਕਾਨੰਦ ਦੀ ਜੈਯੰਤੀ ‘ਤੇ ਆਯੋਜਿਤ ਮੈਰਾਥਨ ਵਿਚ ਪੂਰੇ ਸੂਬੇ ਵਿਚ ਚਾਰ ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ| ਉਨਾਂ ਕਿਹਾ ਕਿ ਵੈਸੇ ਤਾਂ 12 ਜਨਵਰੀ, 1863 ਨੂੰ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਲੇਕਿਨ ਅਸਲ ਵਿਚ ਉਸ ਨਰੇਂਦਰ ਦੱਤ ਦਾ ਜਨਮ ਹੋਇਆ ਸੀ, ਜੋ ਆਪਣੀ ਵਿਸ਼ੇਸ਼ਤਾਵਾਂ ਤੇ ਵਿਵੇਕ ਕਾਰਣ 30 ਸਾਲ ਬਾਅਦ ਵਿਵੇਕਾਨੰਦ ਕਹਿਲਾਏ| ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਅਤੇ ਹੋਰ ਮਹਾਪੁਰਖਾਂ ਦੀ ਸੋਚ ਅਨੁਸਾਰ ਹੀ ਸੂਬੇ ਵਿਚ ਪਿਛਲੇ ਪੰਜ ਸਾਲ ਦੌਰਾਨ ਹਾਂ-ਪੱਖੀ ਬਦਲਾਅ ਕੀਤੇ ਹਨ, ਸਾਰੇ ਵਰਗਾਂ ਦੀ ਸੋਚ ਅਨੁਸਾਰ ਸੂਬੇ ਵਿਚ ਸੁਸ਼ਾਸਨ ਲਾਗੂ ਕੀਤਾ ਹੈ| ਹਰੇਕ ਸੂਬਾ ਵਾਸੀ ਨੂੰ ਚੰਗਾ ਸ਼ਾਸਨ ਮਿਲੇ, ਇਸ ਲਈ ਸਿਖਿਆ, ਸੁਰੱਖਿਆ ਅਤੇ ਆਤਮਨਿਰਭਰ ਦੀ ਭਾਵਨਾਹ ਨਾਲ ਕੰਮ ਕੀਤਾ ਜਾ ਰਿਹਾ ਹੈ| ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਮਹੱਤਵਪੂਰਨ ਪ੍ਰੋਗ੍ਰਾਮ ਸਟਾਟਅਪ ਦਾ ਫਾਇਦਾ ਹਰੇਕ ਨੌਜੁਆਨ ਨੂੰ ਚੁੱਕਣਾ ਚਾਹੀਦਾ ਹੈ| ਸਰਕਾਰ ਦਾ ਯਤਨ ਹੈ ਕਿਹਾ ਕਿ ਸੂਬੇ ਦੇ ਨੌਜੁਆਨਾਂ ਦਾ ਕੌਸ਼ਲ ਵਿਕਾਸ ਕੀਤਾ ਜਾਵੇ ਤਾਂ ਜੋ ਉਹ ਨੌਕਰੀ ਲੈਣ ਵਾਲੇ ਨਹੀਂ ਦੇਣ ਵਾਲੇ ਬਣੇ| ਸੂਬੇ ਦੇ ਬੇਰੁਜ਼ਗਾਰ ਨੌਜੁਆਨਾਂ ਨੂੰ ਸਹੂਲਤ ਦੇਣ ਲਈ ਸਰਕਾਰ ਨੇ ਸਕਸ਼ਮ ਯੋਜਨਾ ਦੇ ਤਹਿਤ 2.75 ਲੱਖ ਨੌਜੁਆਨਾਂ ਨੂੰ ਰਜਿਸਟਰਡ ਕੀਤਾ ਹੈ, ਜਿੰਨਾਂ ਵਿਚੋਂ 92,000 ਨੂੰ ਕੰਮ ਦਿੱਤਾ ਹੈ| ਉਨਾਂ ਦਸਿਆ ਕਿ ਕੌਸ਼ਲ ਵਿਕਾਸ ਦੇ ਤਹਿਤ 11,000 ਨੌਜੁਆਨਾਂ ਨੂੰ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਸਿਖਲਾਈ ਦਿੱਤੀ ਗਈ ਹੈ| ਲਗਭਗ 77,000 ਤੋਂ ਵੀ ਵੱਧ ਨੌਜੁਆਨਾਂ ਨੂੰ ਅਪ੍ਰੈਂਟਸ ਦੇ ਤਹਿਤ ਰੁਜ਼ਗਾਰ ਮਹੁੱਇਆ ਕਰਵਾਇਆ ਹੈ|

Share this story
WRITTEN BY

BREAKING