Skip to content

ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਨੂੰ ਅੱਜ ਵੀ ਖਿਡਾਉਣਾ ਸਮਝਿਆ ਜਾਂਦਾ ਹੈ, ਡਾ ਸੋਨੀਆ

Share this story

ਮਿਲਾਨ ਇਟਲੀ – ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਕਈ ਲੋਕ ਅਜਿਹੇ ਹਨ ਜੋ ਜੱਗ ਜਨਣੀ ਔਰਤ ਨੂੰ ਸਿਰਫ ਤੇ ਸਿਰਫ ਖਿਡਾਉਣਾ ਸਮਝਦੇ ਹਨ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡਿਅਨ ਓਵਰਸੀਸ ਕਾਂਗਰਸ ਯੂਰੋਪ ਮਹਿਲਾ ਵਿੰਗ ਦੀ ਪ੍ਰਧਾਨ ਤੇ ‘ਹਿਊਮਨ ਰਾਈਟਸ , ਲਈ ਮਹਿਲਾਵਾਂ ਲਈ ਲੜਨ ਵਾਲੀ ਡਾ ਸੋਨੀਆ ਵਲੋ ਲੋਹੜੀ ਦੇ ਤਿਉਹਾਰ ਤੇ ਇਕ ਸਮਾਗਮ ਵਿੱਚ ਗੱਲਬਾਤ ਕਰਦੇ ਹੋਏ ਕੀਤਾ ਗਿਆ । ਯੂਰਪ ਵਿਚ ਭਾਰਤੀਆਂ ਦੀ ਪਹਿਚਾਣ ਡਾ ਸੋਨੀਆ ਨੇ ਜੋਰ ਦਿੰਦੇ ਹੋਏ ਆਖਿਆ ਕਿ ਔਰਤਾਂ ਸਮੇ ਨੂੰ ਸਮਝਦੇ ਹੋਏ ਆਪਣੇ ਤੇ ਹੋ ਰਹੇ ਜੁਲਮਾਂ ਖਿਲਾਫ ਅਵਾਜ਼ੁ ਬੁਲੰਦ ਕਰਨ ਤੇ ਔਰਤ ਤੇ ਜੁਲਮ ਕਰਨ ਵਾਲਿਆ ਨੂੰ ਇਕ ਦੂਜੇ ਦੇ ਸਾਥ ਨਾਲ ਸਜਾ ਦਿਵਾਉਣ ਉਨ੍ਹਾਂ ਫਿਲਮ ‘ ਚਪਾਕ, ਦੀ ਉਦਾਹਰਣ ਦਿੰਦੇ ਆਖਿਆ ਕਿ ਇਹ ਫਿਲਮ ਸਿਰਫ ਐਸਿਡ ਅਟੈਕ ਦੀ ਕਹਾਣੀ ਹੀ ਨਹੀਂ ਬਲਕਿ ਮਹਿਲਾਵਾਂ ਨੂੰ ਮਹਿਲਾ ਸਸ਼ਕਤੀਕਰਣ ਤਹਿਤ ਅੱਗੇ ਵਧਣ ਦੀ ਪ੍ਰੇਰਨਾ ਵੀ ਦੇਂਦੀ ਹੈ ਤਾਂ ਜੋ ਉਹ ਜਿੱਥੇ ਖੁਦ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰ ਸਕਣ ਉੱਥੇ ਮਹਿਲਾਵਾਂ ਨੂੰ ਜਨਤਕ ਤੌਰ ਤੇ ਸੁਰੱਖਿਆ ਪ੍ਰਤੀ ਵੀ ਜਾਗਰੂਕ ਕਰ ਸਕਣ। ਅਤਿਆਚਾਰ ਦੀ ਸ਼ਿਕਾਰ ਲੜਕੀਆਂ ਨੂੰ ਆਰਥਿਕ ਰੂਪ ਤੋਂ ਸੁਦ੍ਰਿੜ ਬਣਾਉਣ ਦੇ ਨਾਲ ਸਵੈਮਾਣ ਨਾਲ ਜਿਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਬਹੁਤ ਲੋੜ ਹੈ ।ਡਾ ਸੋਨੀਆ ਨੇ ਫਿਲਮੀ ਬਣਾਉਣ ਵਾਲਿਆਂ ਨੂੰ ਵਿਅੰਗ ਕਰਦੇ ਕਿਹਾ ਕਿ ਉਹ ਔਰਤ ਦੇ ਰੂਪ ਨੂੰ ਲੋਕਾਂ ਅੱਗੇ ਪੇਸ਼ ਕਰਨ ਦੀ ਬਿਜਾਏ ਪ੍ਰੇਰਨਾ ਸਰੋਤ ਬਣਾਕੇ ਪੇਸ਼ ਕਰਨ ਤਾ ਜੋ ਸਮਾਜ ਨੂੰ ਔਰਤਾਂ ਦੀ ਸ਼ਕਤੀ ਤੋ ਜਾਣੂ ਕਰਵਾਇਆ ਜਾ ਸਕੇ ।

Share this story
WRITTEN BY

BREAKING