Skip to content

ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ ਚ ਨਵੇਂ ਭਾਰਤੀ ਰਾਜਦੂਤ

Share this story

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਰਵਰੀ ‘ਚ ਹੋਣ ਵਾਲੇ ਭਾਰਤ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵੇਂ ਦੇਸ਼ਾਂ ਦਰਮਿਆਨ ਤਾਲਮੇਲ ਵਧਾਉਣ ਲਈ ਭਾਰਤੀ ਵਿਦੇਸ਼ ਸੇਵਾ ਦੇ ਤਜਰਬੇਕਾਰ ਅਫਸਰ ਤਰਨਜੀਤ ਸਿੰਘ ਸੰਧੂ ਦੇ ਨਾਂ ਨੂੰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਦੇ ਤੌਰ ‘ਤੇ ਤਾਇਨਾਤੀ ਲਈ ਹਰੀ ਝੰਡੀ ਦੇ ਦਿੱਤੀ ਹੈ। ਤਰਨਜੀਤ ਸਿੰਘ ਸੰਧੂ ਨੇ ਆਪਣੇ 3 ਦਹਾਕਿਆਂ ਤੋਂ ਵੱਧ ਕਰੀਅਰ ਦੌਰਾਨ ਲੰਬੇ ਸਮੇਂ ਤਕ ਅਮਰੀਕਾ ਵਿਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਅਮਰੀਕੀ ਡਿਪਲੋਮੇਟਸ ਨਾਲ ਚੰਗੇ ਸਬੰਧ ਹਨ। ਸ਼੍ਰੀਲੰਕਾ ਵਿਚ ਹਾਈ ਕਮਿਸ਼ਨਰ ਦੇ ਤੌਰ ’ਤੇ ਆਪਣੀ ਮੌਜੂਦਾ ਤਾਇਨਾਤੀ ਤੋਂ ਪਹਿਲਾਂ ਉਹ 2013 ਤੋਂ ਲੈ ਕੇ 2017 ਤਕ ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2011 ਤੋਂ ਲੈ ਕੇ 2013 ਤਕ ਫਰੈਂਕਫਰਟ ‘ਚ ਕਾਊਂਸਲ ਜਨਰਲ ਆਫ ਇੰਡੀਆ ਦੇ ਅਹੁਦੇ ‘ਤੇ ਵੀ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨ ਵਿਚ ਭਾਰਤੀ ਮਿਸ਼ਨ ‘ਚ ਸਥਾਈ ਤਾਇਨਾਤੀ ਦੌਰਾਨ ਵੀ ਉਹ 2005 ਤੋਂ ਲੈ ਕੇ 2009 ਤਕ ਨਿਊਯਾਰਕ ਵਿਚ ਰਹੇ ਹਨ। ਇਸ ਤੋਂ ਪਹਿਲਾਂ ਉਹ 1997 ਤੋਂ ਲੈ ਕੇ 2000 ਤਕ ਕਰੀਬ 4 ਸਾਲ ਤਕ ਵਾਸ਼ਿੰਗਟਨ ‘ਚ ਸਥਿਤੀ ਭਾਰਤੀ ਅੰਬੈਸੀ ਵਿਚ ਬਤੌਰ ਸਕੱਤਰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਲਿਹਾਜ ਨਾਲ ਉਨ੍ਹਾਂ ਨੇ ਆਪਣੇ 30 ਸਾਲ ਦੇ ਕਰੀਅਰ ਵਿਚੋਂ ਕਰੀਬ 15 ਸਾਲ ਅਮਰੀਕਾ ਵਿਚ ਬਿਤਾਏ ਹਨ।

Share this story
WRITTEN BY

BREAKING