Skip to content

ਦੂਜੇ ਇਕ-ਰੋਜ਼ਾ ਮੈਚ ਵਿੱਚ ਨਹੀਂ ਖੇਡੇਗਾ ਪੰਤ

Share this story

ਰਿਸ਼ਭ ਪੰਤ ਭਾਰਤ ਤੇ ਆਸਟਰੇਲੀਆ ਵਿਚਾਲੇ ਰਾਜਕੋਟ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਨਹੀਂ ਖੇਡ ਸਕੇਗਾ ਕਿਉਂ ਇਹ ਵਿਕਟਕੀਪਰ ਬੱਲੇਬਾਜ਼ ਲੜੀ ਦੇ ਪਹਿਲੇ ਮੈਚ ਵਿੱਚ ਸਿਰ ’ਚ ਲੱਗੀ ਸੱਟ ਤੋਂ ਹੁਣੇ ਤੱਕ ਉੱਭਰਿਆ ਨਹੀਂ ਹੈ।ਭਾਰਤੀ ਟੀਮ ਬੁੱਧਵਾਰ ਨੂੰ ਰਾਜਕੋਟ ਪਹੁੰਚ ਗਈ ਪਰ ਪੰਤ ਉਨ੍ਹਾਂ ਦੇ ਨਾਲ ਨਹੀਂ ਗਿਆ। ਉਸ ਨੂੰ ਬੰਗਲੌਰ ਜਾਣਾ ਹੋਵੇਗਾ ਜਿੱਥੇ ਉਸ ਨੂੰ ਸਿਰ ਵਿੱਚ ਸੱਟ ਲੱਗਣ ਸਬੰਧੀ ਮਾਣਕ ਵਿਵਸਥਾ ’ਚੋਂ ਲੰਘਣਾ ਹੋਵੇਗਾ। ਪੰਤ ਭਾਰਤ ਦਾ ਪਹਿਲਾ ਕੌਮਾਂਤਰੀ ਕ੍ਰਿਕਟਰ ਹੈ ਜਿਸ ਨੂੰ ਆਈਸੀਸੀ ਦੇ ਸਿਰ ਵਿੱਚ ਸੱਟ ਲੱਗਣ ਸਬੰਧੀ ਵਿਵਸਥਾ ਦਿੱਤੇ ਜਾਣ ਤੋਂ ਬਾਅਦ ਕਿਸੇ ਇਕ ਰੋਜ਼ਾ ਮੈਚ ਤੋਂ ਬਾਹਰ ਹੋਣਾ ਪਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਬਿਆਨ ਵਿੱਚ ਕਿਹਾ, ‘‘ਪੰਤ ਦੂਜੇ ਇਕ ਰੋਜ਼ਾ ਮੈਚ ਵਿੱਚ ਨਹੀਂ ਖੇਡੇਗਾ। ਤੀਜੇ ਇਕ ਰੋਜ਼ਾ ਵਿਚ ਉਸ ਦੀ ਉਪਲਬਧਤਾ ‘ਰਿਹੈਬਲੀਟੇਸ਼ਨ ਪ੍ਰੋਟੋਕਾਲ’ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ।’’ ਪਹਿਲੇ ਇਕ ਰੋਜ਼ਾ ਵਿੱਚ ਪੈਟ ਕਮਿਨਜ਼ ਦੀ ਗੇਂਦ ਪੰਤ ਦੇ ਹੈਲਮਟ ’ਤੇ ਲੱਗੀ ਸੀ ਜਿ ਕਾਰਨ ਉਹ ਆਸਟਰੇਲਿਆਈ ਪਾਰੀ ਦੌਰਾਨ ਫਿਲਡਿੰਗ ਕਰਨ ਲਈ ਨਹੀਂ ਉਤਰਿਆ। ਬਿਆਨ ਵਿੱਚ ਕਿਹਾ ਗਿਆ ਹੈ, ‘‘ਪਹਿਲੇ ਇਕ ਰੋਜ਼ਾ ਮੈਚ ਵਿੱਚ ਬੱਲੇਬਾਜ਼ੀ ਕਰਦੇ ਹੋਏ ਹੈਲਮਟ ਵਿੱਚ ਗੇਂਦ ਲੱਗਣ ਕਰ ਕੇ ਰਿਸ਼ਭ ਨੂੰ ਥੋੜੀ ਪ੍ਰੇਸ਼ਾਨੀ ਹੋਈ ਅਤੇ ਇਸ ਵਾਸਤੇ ਉਸ ਨੇ ਮੈਚ ਵਿੱਚ ਅੱਗੇ ਹਿੱਸਾ ਨਹੀਂ ਲਿਆ। ਉਸ ਨੂੰ ਰਾਤ ਨੂੰ ਹਸਪਤਾਲ ਲਿਜਾਂਦਾ ਗਿਆ। ਉਹ ਠੀਕ ਹੈ ਅਤੇ ਉਸ ਦੇ ਸਕੈਨ ਦੀ ਸਾਰੀ ਰਿਪੋਰਟ ਸਪੱਸ਼ਟ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ‘ਰਿਹੈਬਲੀਟੇਸ਼ਨ ਪ੍ਰੋਟੋਕਾਲ’ ਲਈ ਐੱਨਸੀਏ ਬੰਗਲੌਰ ਜਾਵੇਗਾ।’’ ਤੀਜਾ ਇਕ ਰੋਜ਼ਾ 19 ਜਨਵਰੀ ਨੂੰ ਬੰਗਲੌਰ ’ਚ ਹੋਵੇਗਾ ਤੇ ਸੰਭਾਵਨਾ ਹੈ ਕਿ ਅਗਲੇ 72 ਘੰਟਿਆਂ ਵਿੱਚ ਉਸ ਦੀ ਸ਼ਰੀਰਕ ਸਥਿਤੀ ਦੇਖ ਕੇ ਫ਼ੈਸਲਾ ਕੀਤਾ ਜਾਵੇਗਾ।

Share this story
WRITTEN BY

BREAKING