ਆਈ. ਸੀ. ਸੀ. ਵਲੋਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸਨਮਾਨਿਤ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਦੁਨੀਆ ਵਿੱਚ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ| ਮੌਜੂਦਾ ਸਮੇਂ ਕੋਹਲੀ ਦਾ ਨਾਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚ ਸਭ ਤੋਂ ਅੱਗੇ ਲਿਆ ਜਾਂਦਾ ਹੈ| ਉੱਥੇ ਹੀ ਰੋਹਿਤ ਸ਼ਰਮਾ ਨੇ ਪਿੱਛਲੇ ਸਾਲ 2019 ਵਿੱਚ ਸਭ ਤੋਂ ਵੱਧ ਸੈਂਕੜੇ ਅਤੇ ਦੌੜਾਂ ਬਣਾਈਆਂ| ਹੁਣ ਆਈ. ਸੀ. ਸੀ. ਨੇ ਸਾਲ 2019 ਲਈ ਐਵਾਰਡਜ਼ ਦਾ ਐਲਾਨ ਕੀਤਾ ਹੈ, ਜਿਸ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਸਨਮਿਨਤ ਕੀਤਾ ਹੈ|ਕੋਹਲੀ ਨੂੰ ਉਸ ਦੇ ਖੁਲ੍ਹੇ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ| ਚਾਹੇ ਉਹ ਮੈਦਾਨ ਤੇ ਹੋਣ ਜਾਂ ਮੈਦਾਨ ਤੋਂ ਬਾਹਰ ਗਲਤ ਨੂੰ ਗਲਤ ਕਹਿਣ ਵਿਚ ਕੋਹਲੀ ਨੇ ਕਦੇ ਸ਼ਰਮ ਨਹੀਂ ਕੀਤੀ ਅਤੇ ਆਪਣੀ ਗੱਲ ਹਮੇਸ਼ਾ ਲੋਕਾਂ ਤਕ ਪਹੁੰਚਾਈ| ਹੁਣ ਵਿਰਾਟ ਦੇ ਇਸੇ ਖਾਸ ਅੰਦਾਜ਼ ਲਈ ਆਈ. ਸੀ. ਸੀ. ਨੇ ਉਸ ਨੂੰ ‘ਸਪਿਰਿਟ ਆਫ ਕ੍ਰਿਕਟ’ ਐਵਾਰਡ ਨਾਲ ਸਨਮਾਨਿਤ ਕੀਤਾ ਹੈ| ਜਿਕਰਯੋਗ ਹੈ ਕਿ ਇਹ ਐਵਾਰਡ ਉਸ ਨੂੰ ਵਰਲਡ ਕੱਪ 2019 ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਚ ਦੌਰਾਨ ਇਸ਼ਾਰੇ ਲਈ ਦਿੱਤਾ ਗਿਆ ਹੈ| ਜਦੋਂ ਉਸ ਮੈਚ ਵਿੱਚ ਦਰਸ਼ਕ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਹੂਟਿੰਗ ਕਰ ਰਹੇ ਸੀ ਤਾਂ ਕੋਹਲੀ ਨੇ ਅੱਗੇ ਆ ਕੇ ਦਰਸ਼ਕਾਂ ਨੂੰ ਸਮਿਥ ਦਾ ਹੌਸਲਾ ਵਧਾਉਣ ਦਾ ਇਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਸਾਲ 2019 ਲਈ ‘ਆਈ. ਸੀ. ਸੀ. ਵਨ ਡੇ ਕ੍ਰਿਕਟਰ’ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ| ਰੋਹਿਤ ਸ਼ਰਮਾ ਨੂੰ ਇਹ ਐਵਾਰਡ ਸਾਲ 2019 ਵਿਚ ਉਸ ਦੀ ਸ਼ਾਨਦਾਰ ਫਾਰਮ ਲਈ ਦਿੱਤਾ ਗਿਆ ਹੈ| ਰੋਹਿਤ ਦੇ ਬੱਲੇ ਤੋਂ ਪਿਛਲੇ ਸਾਲ ਕੁਲ 7 ਸੈਂਕੜੇ ਨਿਕਲੇ, ਜਿਸ ਵਿਚੋਂ 5 ਸੈਂਕੜੇ ਉਸ ਨੇ ਵਨ ਡੇ ਵਰਲਡ ਕੱਪ ਦੌਰਾਨ ਲਾਏ ਸੀ| ਇੰਗਲੈਂਡ ਦੇ ਆਲਰਾਊਂਡਰ ਬੈਨ ਸਟੋਕਸ ਨੂੰ ਆਈ. ਸੀ. ਸੀ. ਨੇ ਆਪਣੇ ਸਭ ਤੋਂ ਵੱਡੇ ਐਵਾਰਡ ‘ਸਰ ਗਾਰਫੀਲਡ ਸੋਬਰਸ ਟਰਾਫੀ’ ਨਾਲ ਸਨਮਾਨਿਤ ਕੀਤਾ ਹੈ| ਇਹ ਐਵਾਰਡ ਉਸ ਨੂੰ ਆਪਣੀ ਟੀਮ ਨੂੰ ਵਰਲਡ ਕੱਪ ਜਿਤਾਉਣ ਅਤੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਹੈ|






