Skip to content

ਟਲ ਸਕਦੀ ਹੈ 22 ਜਨਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਹੋਣ ਵਾਲੀ ਫਾਂਸੀ

Share this story

ਨਵੀਂ ਦਿੱਲੀ – ਨਿਰਭਯਾ ਕੇਸ ਦੇ ਦੋਸ਼ੀਆਂ ਦੀ ਫਾਂਸੀ 22 ਜਨਵਰੀ ਤੋਂ ਕੁਝ ਦਿਨ ਹੋਰ ਅੱਗੇ ਵਧ ਸਕਦੀ ਹੈ| ਨਿਰਭਯਾ ਦੇ ਇਕ ਦੋਸ਼ੀ ਮੁਕੇਸ਼ ਨੇ ਹੇਠਲੀ ਅਦਾਲਤ ਵਲੋਂ ਜਾਰੀ ਡੈਥ ਵਾਰੰਟ ਨੂੰ ਰੁਕਵਾਉਣ ਲਈ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ| ਇਸ ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ| ਇਸ ਦੌਰਾਨ ਸਰਕਾਰੀ ਵਕੀਲਾਂ ਨੇ ਕਿਹਾ ਕਿ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲਦਾ ਹੈ| ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ| ਸਰਕਾਰੀ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਖਾਰਜ ਵੀ ਕਰ ਦਿੰਦੇ ਹਨ, ਉਸ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲੇਗਾ| ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ| ਸਰਕਾਰੀ ਵਕੀਲਾਂ ਨੇ ਤਰਕ ਦਿੱਤਾ ਕਿ ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਖਾਰਜ ਵੀ ਕਰ ਦਿੰਦੇ ਹਨ ਤਾਂ ਉਸ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲੇਗਾ| ਮੁਕੇਸ਼ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਮਨਮੋਹਨ ਨੇ ਕਿਹਾ ਕਿ ਜੇਲ ਅਧਿਕਾਰੀਆਂ ਵਲੋਂ ਦੋਸ਼ੀਆਂ ਨੂੰ ਪਹਿਲਾ ਨੋਟਿਸ ਜਾਰੀ ਕਰਨ ਵਿੱਚ ਇੰਨੀ ਦੇਰੀ ਕਿਉਂ ਹੋਈ? ਇਸ ਦੌਰਾਨ ਜੱਜ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਸਾਫ਼ ਹੈ ਕਿ ਕਿਵੇਂ ਦੋਸ਼ੀਆਂ ਵਲੋਂ ਸਿਸਟਮ ਦੀ ਗਲਤ ਵਰਤੋਂ ਕੀਤੀ ਗਈ| ਕੋਰਟ ਵਿੱਚ ਮਾਮਲੇ ਤੇ ਸੁਣਵਾਈ ਦੌਰਾਨ ਦਿੱਲੀ ਪੁਲੀਸ ਨੇ ਡੈਥ ਵਾਰੰਟ ਰੁਕਵਾਉਣ ਸੰਬੰਧੀ ਦੋਸ਼ੀ ਮੁਕੇਸ਼ ਦੀ ਪਟੀਸ਼ਨ ਤੇ ਇਤਰਾਜ਼ ਜਤਾਇਆ| ਪੁਲੀਸ ਵਲੋਂ ਦਲੀਲ ਦਿੱਤੀ ਗਈ ਕਿ ਸਾਲ 2017 ਵਿੱਚ ਸੁਪਰੀਮ ਕੋਰਟ ਦੋਸ਼ੀਆਂ ਦੀ ਅਪੀਲ ਖਾਰਜ ਕਰਦਾ ਹੈ ਅਤੇ ਸਾਲ 2020 ਵਿੱਚ ਦਯਾ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ, ਇਹ ਇਕ ਵੱਡਾ ਗੈਪ ਹੈ| ਦੋਸ਼ੀ ਨੇ ਇਸ ਮਾਮਲੇ ਵਿੱਚ ਜਾਣਬੁੱਝ ਕੇ ਦੇਰੀ ਕੀਤੀ| ਜੇਲ ਮੈਨੁਅਲ ਦੇ ਹਿਸਾਬ ਨਾਲ ਅਪੀਲ ਖਾਰਜ ਹੋਣ ਤੋਂ ਬਾਅਦ ਦੋਸ਼ੀ ਨੂੰ ਦਯਾ ਪਟੀਸ਼ਨ ਦਾਖਲ ਕਰਨ ਲਈ 7 ਦਿਨ ਦਾ ਸਮਾਂ ਮਿਲਦਾ ਹੈ|

Share this story
WRITTEN BY

BREAKING