ਭਾਜਪਾ ਰਾਜ ਵਿੱਚ ਅਰਥ ਵਿਵਸਥਾ ਬਿਮਾਰ, 130 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਤੇ ਖਤਰਾ : ਮਾਇਆਵਤੀ
ਨਵੀਂ ਦਿੱਲੀ – ਬਹੁਜਨ ਸਮਾਜ ਪਾਰਟੀ ਚੀਫ ਮਾਇਆਵਤੀ ਅੱਜ ਆਪਣਾ 64ਵਾਂ ਜਨਮ ਦਿਨ ਮਨ੍ਹਾ ਰਹੀ ਹੈ| ਇਸ ਮੌਕੇ ਤੇ ਉਨ੍ਹਾਂ ਨੇ ਲਖਨਊ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ| ਮਾਇਆਵਤੀ ਨੇ ਕਿਹਾ ਕਿ ਨਰਿੰਦਰ ਮੋਦੀ ਰਾਜ ਵਿੱਚ ਅਰਥ ਵਿਵਸਥਾ ਬੀਮਾਰ ਹੈ ਅਤੇ 130 ਕਰੋੜ ਲੋਕਾਂ ਦੇ ਰੋਜ਼ਾਨਾ ਰੋਜ਼ੀ-ਰੋਟੀ ਦਾ ਸੰਕਟ ਹੈ| ਉਹਨਾਂ ਨੇ ਕਿਹਾ ਕਿ ਭਾਜਪਾ ਨਿੱਜੀ ਸਵਾਰਥ ਕਾਰਨ ਸੱਤਾ ਦੀ ਗਲਤ ਵਰਤੋਂ ਕਰ ਰਹੀ ਹੈ| ਕੇਂਦਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਨਾਲ ਗਲਤ ਹਨ ਅਤੇ ਇਸ ਕਾਰਨ ਦੇਸ਼ ਵਿੱਚ ਇਸ ਸਮੇਂ ਗਰੀਬੀ, ਅਨਪੜ੍ਹਤਾ ਅਤੇ ਤਣਾਅ ਦਾ ਮਾਹੌਲ ਹੈ| ਉਹਨਾਂ ਨੇ ਕਿਹਾ ਕਿ ਗਰੀਬ, ਆਦਿਵਾਸੀ, ਮੁਸਲਿਮ ਅਤੇ ਦੂਜੇ ਧਾਰਮਿਕ ਘੱਟ ਗਿਣਤੀ ਜ਼ਿਆਦਾ ਪਰੇਸ਼ਾਨ ਹਨ|ਸਪਾ ਚੀਫ ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਵੀ ਕਾਂਗਰਸ ਦੀ ਤਰ੍ਹਾਂ ਜਨਹਿੱਤ ਦੇ ਮੁੱਦਿਆਂ ਨੂੰ ਤਾਕ ਤੇ ਰੱਖ ਦਿੱਤਾ ਹੈ| ਪੂਰੇ ਦੇਸ਼ ਵਿੱਚ ਅਰਾਜਕਤਾ ਅਤੇ ਤਣਾਅ ਦਾ ਮਾਹੌਲ ਹਨ| ਮੌਜੂਦਾ ਸਰਕਾਰ ਦੀ ਗਲਤ ਨੀਤੀਆਂ ਕਾਰਨ ਦੇਸ਼ ਤਣਾਅ ਦੇ ਮਾਹੌਲ ਵਿੱਚ ਹੈ| ਮਾਇਆਵਤੀ ਨੇ ਕਿਹਾ,”ਭਾਜਪਾ ਦੀਆਂ ਇਨ੍ਹਾਂ ਕਮੀਆਂ ਕਾਰਨ ਕਾਂਗਰਸ ਐਂਡ ਕੰਪਨੀ ਇਸ ਦਾ ਫਾਇਦਾ ਚੁੱਕ ਰਹੀ ਹੈ| ਬਸਪਾ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਕਾਫੀ ਚਿੰਤਤ ਹੈ|ਮਾਇਆਵਤੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ,”ਪੂਰੇ ਦੇਸ਼ ਵਿੱਚ ਕਿਸਾਨਾਂ ਦੀ ਹਾਲਾਤ ਕਾਫ਼ੀ ਖਰਾਬ ਹੈ| ਅਜਿਹੇਵਿੱਚ ਸਾਡੀ ਪਾਰਟੀ ਦੇ ਲੋਕਾਂ ਨੂੰ ਨਿਰਦੇਸ਼ ਹੈ ਕਿ ਅਸਹਾਏ ਅਤੇ ਗਰੀਬਾਂ ਦੀ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ| ਭਾਜਪਾ ਦੀ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਗਰੀਬਾਂ ਵਿਰੁੱਧ ਹੀ ਕੰਮ ਕਰ ਰਹੀਆਂ ਹਨ| ਇਨ੍ਹਾਂ ਦੇ ਕੰਮ ਨਾਲ ਜ਼ਿਆਦਾਤਰ ਤਣਾਅ ਅਤੇ ਬੇਰੋਜ਼ਗਾਰੀ ਹੀ ਫੈਲੀ ਹੈ|






