Skip to content

ਗੁਰਪ੍ਰੀਤ ਸਿੰਘ ਕਾਂਗੜ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਬਜ਼ਰਵਰ ਨਿਯੁਕਤ

Share this story

ਭਗਤਾ ਭਾਈ ਕਾ – ਵਿਧਾਨ ਸਭਾ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਨੇ ਆਪਣੀ ਮੁਹਿੰਮ ਤੇਜ ਕਰ ਦਿੱਤੀ ਹੈ ਜਿਸ ਦੇ ਤਹਿਤ ਪਾਰਟੀ ਹਾਈ ਕਮਾਂਡ ਨੇ ਦਿੱਲੀ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਬਜਰਵਰ ਨਿਯੁਕਤ ਕਰ ਦਿੱਤਾ ਹੈ।ਇਸ ਮੋਕੇ ਗੁਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਪੰਜਾਬ ਨੇ ਬਤੌਰ ਆਬਜਰਵਰ ਨਿਯੁਕਤ ਕਰਨ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਵੱਲੋਂ ਸੌਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਨੂੰ ੨੦ ਜਨਵਰੀ ਤੋਂ ੬ ਫਰਵਰੀ ਤੱਕ ਦਿੱਲੀ ਵਿਧਾਨ ਸਭਾ ਚੋਣਾਂ ਦੋਰਾਨ ਆਬਜਰਵਰ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ।ਗੁਰਪ੍ਰੀਤ ਸਿੰਘ ਕਾਂਗੜ ਦੀ ਇਸ ਨਿਯੁਕਤੀ ਤੇ ਸੀ.ਕਾਗਰਸੀ ਆਗੂ ਇੰਦਰਜੀਤ ਸਿੰਘ ਮਾਨ,ਇੰਦਰਜੀਤ ਸਿੰਘ ਜੱਗਾ ਸਰਪੰਚ ਭੋਡੀਪੁਰਾ,ਯੂਥ ਆਗੂ ਬੂਟਾ ਸਿੰਘ ਸਿੱਧੂ ਭਗਤਾ, ਯਾਦਵਿੰਦਰ ਸਿੰਘ ਪੱਪੂ,ਪ੍ਰਧਾਨ ਜਗਜੀਤ ਸਿੰਘ ਬਰਾੜ, ਸੁਖਦੇਵ ਸਿੰਘ ਭੋਡੀਪੁਰਾ ਆਦਿ ਨੇ ਕਾਂਗਰਸ ਹਾਈ ਕਮਾਡ ਦਾ ਤਹਿ ਦਿਲੋਂ ਧੰਨਵਾਦ ਕੀਤਾ।

Share this story
WRITTEN BY

BREAKING