ਕੁਰੈਸ਼ੀ ਵੱਲੋਂ ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਨਾਲ ਮੁਲਾਕਾਤ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਮੁਲਾਕਾਤ ਕੀਤੀ ਤੇ ਦੱਖਣੀ ਏਸ਼ੀਆ ’ਚ ਸੁਰੱਖਿਆ ਤੇ ਸਥਿਤਰਾ ਲਈ ਪਾਕਿਸਤਾਨ ਦੀ ਪ੍ਰਤੀਬੱਧਤਾ ਦੁਹਰਾਈ। ਦੋਵਾਂ ਆਗੂਆਂ ਨੇ ਅਫ਼ਗ਼ਾਨਿਸਤਾਨ ਤੇ ਮੱਧ ਪੂਰਬ ਦੇ ਹਾਲਾਤ ਤੇ ਦੁਵੱਲੇ ਰਿਸ਼ਤਿਆਂ ਬਾਰੇ ਚਰਚਾ ਕੀਤੀ। ਅਮਰੀਕਾ ਦੇ ਦੋ ਰੋਜ਼ਾ ਦੌਰੇ ਦੌਰਾਨ ਪੌਂਪੀਓ ਨੇ ਕੁਰੈਸ਼ੀ ਨੂੰ ਮੁਲਾਕਾਤ ਦਾ ਸੱਦਾ ਦਿੱਤਾ ਸੀ। ਕੁਰੈਸ਼ੀ ਇੱਥੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਓ’ਬ੍ਰਾਇਨ ਨਾਲ ਵੀ ਮੁਲਾਕਾਤ ਕਰਨਗੇ। ਲੰਘੇ ਵੀਰਵਾਰ ਉਨ੍ਹਾਂ ਅਮਰੀਕਾ ਦੇ ਕਾਨੂੰਨਸਾਜ਼ਾਂ ਨਾਲ ਵੀ ਮੁਲਾਕਾਤ ਕੀਤੀ ਸੀ। ਕੁਰੈਸ਼ੀ ਨੇ ਪੌਂਪੀਓ ਨਾਲ ਮੁਲਾਕਾਤ ਮਗਰੋਂ ਟਵੀਟ ਕੀਤਾ, ‘ਅਮਰੀਕਾ ਦੇ ਵਿਦੇਸ਼ ਮੰਤਰੀ ਪੌਂਪੀਓ ਨਾਲ ਮੁਲਾਕਾਤ ਦੌਰਾਨ ਪਾਕਿਸਤਾਨ ਤੇ ਅਮਰੀਕਾ ਦੇ ਰਿਸ਼ਤੇ, ਦੋਵਾਂ ਮੁਲਕਾਂ ਦੇ ਸਾਂਝੇ ਹਿੱਤ ਅਤੇ ਦੱਖਣੀ ਏਸ਼ੀਆ ’ਚ ਸਥਿਰਤਾ ਬਾਰੇ ਚਰਚਾ ਕੀਤੀ। ਅਸੀਂ ਦੋਵਾਂ ਮੁਲਕਾਂ ਵਿਚਾਲੇ ਕਾਰੋਬਾਰ ਤੇ ਨਿਵੇਸ਼ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਗੱਲਬਾਤ ਕੀਤੀ।






