May 24, 2026
#ਪੰਜਾਬ

ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ 4000 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

ਸ਼ਾਹਕੋਟ – ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ, ਪੁਲਿਸ ਕਪਤਾਨ (ਸਥਾਨਿਕ), ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਨੇ ਨਸ਼ੀਲੀਆ ਗੋਲੀਆ ਸਮੇਤ ਭ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਅਸ਼ੀ ਲਖਵਿੰਦਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਪੁੱਲ ਸਲੈਚਾਂ ਤੋ ਸਵਰਨਾ ਪੁੱਤਰ ਸੋਹਣ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਅਤੇ ਸੁਰਿੰਦਰ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਕਾਬੂ ਕੀਤਾ ਗਿਆ ਅਤੇ ਸਵਰਨਾ ਉਕਤ ਪਾਸੋ ਛਓ ਨਸ਼ੀਲੀਆ ਗੋਲੀਆ, ਸੁਰਿੰਦਰ ਕੁਮਾਰ ਪਾਸੋਓ ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ। ਦੌਰਾਨੇ ਪੁੱਛਗਿੱਛ ਸਵਰਨਾ (ਉਮਰ ੩੮ ਸਾਲ) ਪੁੱਤਰ ਸੋਹਣ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਜੋ ਉਹ ਅਰਸਾ ਕਰੀਬ ੦੨ ਸਾਲ ਪਹਿਲਾ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਪਿਆ ਸੀ ਅਤੇ ਸਾਲ ਭਅ੍ਹ ਵਿੱਚ ਉਸ ਦੇ ਖਿਲਾਫ ਥਾਣਾ ਲੋਹੀਆ ਵਿੱਚ ਮੁਕੱਦਮਾ ਦਰਜ ਹੋਇਆ ਸੀ ਅਤੇ ਉਸ ਨੂੰ ਕੇਦਰੀ ਜੇਲ ਕਪੂਰਥਲਾ ਵਿਖੇ ਭੇਜ ਦਿੱਤਾ ਸੀ। ਜਿੱਥੇ ਉਸ ਦੀ ਪ੍ਰਿੰਸ ਵਾਸੀ ਲੱਖੋ ਕੇ ਬਹਿਰਾਮ ਜਿਲਾ ਫਿਰੋਜਪੁਰ ਨਾਲ ਜਾਣ ਪਹਿਚਾਣ ਹੋ ਗਈ ਸੀ। ਜੋ ਹੁਣ ਉਹ ਜਮਾਨਤ ਪਰ ਆਇਆ ਹੋਇਆ ਹੈ। ਹੁਣ ਉਹ ਜਮਾਨਤ ਤੇ ਆਉਣ ਤੋ ਬਾਅਦ ਸੁਰਿੰਦਰ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਨਾਲ ਮਿਲ ਕੇ ਨਸ਼ੀਲੀਆ ਗੋਲੀਆ ਵੇਚਣ ਦਾ ਕੰਮ ਕਰਨ ਲੱਗ ਪਿਆ ਸੀ। ਜੋ ਉਹ ਦੋਨੋ ਮਿਲ ਕੇ ਪ੍ਰਿੰਸ ਵਾਸੀ ਲੱਖੋ ਕੇ ਬਹਿਰਾਮ ਜਿਲਾ ਫਿਰੋਜਪੁਰ ਪਾਸੋ ਨਸ਼ੀਲੀਆ ਗੋਲੀਆ ਲੈ ਕੇ ਆਉਦੇ ਹਨ ਅਤੇ ਸ਼ਾਹਕੋਟ ਦੇ ਏਰੀਆ ਵਿੱਚ ਮਹਿੰਗੇ ਰੇਟ ਤੇ ਸਪਲਾਈ ਕਰਦੇ ਹਨ।ਦੌਰਾਨੇ ਪੁੱਛਗਿੱਛ ਸੁਰਿੰਦਰ ਕੁਮਾਰ (ਉਮਰ ੨੩ ਸਾਲ) ਪੁੱਤਰ ਅਸ਼ੋਕ ਕੁਮਾਰ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਜੋ ਉਹ ਅਰਸਾ ਕਰੀਬ ੦੬/੦੭ ਮਹੀਨੇ ਤੋ ਸਵਰਨਾ ਪੁੱਤਰ ਸੋਹਣ ਵਾਸੀ ਸਲੈਚਾਂ ਨਾਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਹ ਸਵਰਨਾ ਉਕਤ ਨਾਲ ਮਿਲ ਕੇ ਨਸ਼ੀਲੀਆ ਗੋਲੀਆ ਵੇਚਣ ਦਾ ਕੰਮ ਕਰਨ ਲੱਗ ਪਿਆ ਸੀ। ਜੋ ਉਹ ਦੋਨੋ ਮਿਲ ਕੇ ਪ੍ਰਿੰਸ ਵਾਸੀ ਲੱਖੋ ਕੇ ਬਹਿਰਾਮ ਜਿਲਾ ਫਿਰੋਜਪੁਰ ਪਾਸੋ ਨਸ਼ੀਲੀਆ ਗੋਲੀਆ ਲੈ ਕੇ ਆਉਦੇ ਹਨ ਅਤੇ ਸ਼ਾਹਕੋਟ ਦੇ ਏਰੀਆ ਵਿੱਚ ਮਹਿੰਗੇ ਰੇਟ ਤੇ ਸਪਲਾਈ ਕਰਦੇ ਹਨ।