ਸਿੱਧੂ ਮੂਸੇਵਾਲ ਨੇ ਲੁਧਿਆਣਾ ਪੁਲਿਸ ਕੋਲ ਪੇਸ਼ ਹੋ ਕੇ ਕਰਵਾਏ ਬਿਆਨ ਦਰਜ
ਲੁਧਿਆਣਾ – ਆਰ ਟੀ ਆਈ ਐਕਟੀਵਿਸਟ ਕੁਲਦੀਪ ਖੈਰਾ ਵਲੋਂ ਮਸ਼ਹੂਰ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਖਿਲਾਫ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਮਗਰੋਂ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਏ ਸੀ ਪੀ ਜਸ਼ਨਦੀਪ ਸਿੰਘ ਗਿੱਲ ਕੋਲ ਪੇਸ਼ ਹੋਏ ਅਤੇ ਓਹਨਾ ਆਪਣੇ ਬਿਆਨ ਦਰਜ ਕਰਵਾਏ। ਜਿਕਰਯੋਗ ਹੈ ਕਿ ਪਿਛਲੇ ਦਿਨੀ ਆਰ ਟੀ ਇਕਟੀਵਿਸਟ ਕੁਲਦੀਪ ਖੈਰਾ ਨੇ ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸ਼ਿਕਾਇਤ ਦਿਤੀ ਸੀ ਕਿ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗਾਣੇ ਚ ਗੰਨ ਕਲਚਰ ਨੂੰ ਵਧਾਵਾ ਦਿਤਾ ਹੈ ਜਿਸ ਨਾਲ ਖਾਸਕਰ ਪੰਜਾਬ ਦਾ ਕਲਚਰ ਨੂੰ ਠੇਸ ਪਹੁੰਚੀ ਹੈ ਜਿਸ ਨਾਲ ਸਿੱਧੂ ਮੂਸੇਵਾਲ ਨੇ ਹਾਈਕੋਰਟ ਆਦੇਸ਼ਾਂ ਦੀ ਤੋਹਿਮ ਕੀਤੀ ਹੈ ਜਿਸ ਦੇ ਚਲਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਸ਼ਿਕਾਇਤ ਮਿਲਣ ਤੋਂ ਬਾਅਦ ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮਾਮਲੇ ਦੀ ਜਾਂਚ ਏ ਸੀ ਪੀ ਜਸ਼ਨਦੀਪ ਸਿੰਘ ਗਿੱਲ ਮਾਰਕ ਕਰ ਦਿਤੀ ਮਾਮਲੇ ਦੀ ਜਾਂਚ ਕਰਦੇ ਹੋਏ ਏ ਸੀ ਪੀ ਜਸ਼ਨਦੀਪ ਸਿੰਘ ਗਿੱਲ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਸੀ ਜਿਸ ਤੋਂ ਬਾਅਦ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲ ਆਪਣੇ 4 ਸਾਥੀਆਂ ਸਮੇਤ ਸ਼ੁਕਰਵਾਰ ਨੂੰ ਲੁਧਿਆਣਾ ਦੇ ਏ ਸੀ ਪੀ ਜਸ਼ਨਦੀਪ ਸਿੰਘ ਗਿੱਲ ਕੋਲ ਪੇਸ਼ ਜਿਥੇ ਓਹਨਾ ਨੇ ਆਪਣਾ ਪੱਖ ਰੱਖਿਆ ਅਤੇ ਆਪਣੇ ਬਿਆਨ ਦਰਜ ਕਰਵਾਏ ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ ਅਤੇ ਉਹ ਬਿਆਨ ਦਰਜ ਕਰਵਾਉਣ ਤੋਂ ਬਾਅਦ ਆਪਣੀ ਗੱਡੀ ਚ ਬੈਠ ਕੇ ਵਾਪਿਸ ਰਵਾਨਾ ਹੋ ਗਏ।






