ਆਰੀਅਨਜ਼ ਗਰੁੱਪ ਵਿੱਚ ਬਸੰਤ ਪੰਚਮੀ ਮਨਾਈ ਗਈ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ। ਕਾਲੇਜ ਨੂੰ ਪੀਲੀ ਰੰਗੌਲੀ ਨਾਲ ਸਜਾਇਆ ਗਿਆ। ਸਾਰੇ ਸਟਾਫ ਮੈਂਬਰਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਇਸ ਮੋਕੇ ਤੇ ਪੀਲੇ ਰੰਗ ਦੀ ਮਿਠਾਈ ਵੀ ਵੰਡੀ ਗਈ। ਇੱਥੇ ਇਹ ਵਰਨਣਯੋਗ ਹੈ ਕਿ ਹਿੰਦੂ ਪੰਚਾਂਗ ਦੇ ਅਨੁਸਾਰ ਬਸੰਤ ਪੰਚਮੀ ਦਾ ਤਿਉਹਾਰ ਮਾਘ ਦੇ ਹਿੰਦੂ ਮਹੀਨੇ ਦੇ ਪੰਜਵੇ ਦਿਨ (ਪੰਚਮੀ) ਨੂੰ ਆਉਂਦਾ ਹੈ। ਇਸ ਤਿਉਹਾਰ ਨੂੰ ਆਮਤੌਰ ਤੇ ਭਾਰਤ ਵਿੱਚ ਬਸੰਤ ਦੀ ਸ਼ੁਰੂਆਤ ਮੰਨਿਆਂ ਜਾਂਦਾ ਹੈ।






