May 7, 2026
#ਭਾਰਤ

ਸਿ਼੍ੰਗਲਾ ਨੇ ਵਿਦੇਸ਼ ਸਕੱਤਰ ਵਜੋਂ ਕਾਰਜਭਾਰ ਸੰਭਾਲਿਆ

ਨਵੀਂ ਦਿੱਲੀ – ਭਾਰਤੀ ਵਿਦੇਸ਼ ਸੇਵਾ ਦੇ 1984 ਬੈਚ ਦੇ ਅਧਿਕਾਰੀ ਹਰਸ਼ ਵਰਧਨ ਸ਼ਿੰਗਲਾ ਨੇ ਮੁਲਕ ਦੇ ਨਵੇਂ ਵਿਦੇਸ਼ ਸਕੱਤਰ ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਵਿਜੈ ਗੋਖਲੇ ਦੀ ਥਾਂ ’ਤੇ ਕਾਰਜਭਾਰ ਸੰਭਾਲਿਆ ਹੈ ਜੋ ਮੰਗਲਵਾਰ ਨੂੰ ਸੇਵਾਮੁਕਤ ਹੋ ਗਏ ਹਨ। ਸ੍ਰੀ ਸ਼੍ਰਿੰਗਲਾ ਦੇ ਅਹੁਦੇ ਦੀ ਮਿਆਦ ਦੋ ਸਾਲ ਹੋਵੇਗੀ। ਉਨ੍ਹਾਂ ਵਿਦੇਸ਼ ਸਕੱਤਰ ਦਾ ਅਹੁਦਾ ਉਸ ਸਮੇਂ ਸੰਭਾਲਿਆ ਹੈ ਜਦੋਂ ਸੋਧੇ ਹੋਏ ਨਾਗਰਿਕਤਾ ਕਾਨੂੰਨ ਕਾਰਨ ਕੁਝ ਮੁਲਕਾਂ ਅਤੇ ਕੌਮਾਂਤਰੀ ਮੰਚਾਂ ’ਤੇ ਭਾਰਤ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਹੁਦਾ ਸੰਭਾਲਣ ਮਗਰੋਂ ਸ਼੍ਰਿੰਗਲਾ ਨੇ ਕਿਹਾ ਕਿ ਉਹ ਕੌਮਾਂਤਰੀ ਭਾਈਵਾਲਾਂ ਨਾਲ ਵਿਕਾਸ ਅਤੇ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ, ਗੁਆਂਢੀਆਂ ਨਾਲ ਸੰਪਰਕ ਰੱਖਣ ਅਤੇ ਅਤਿਵਾਦ ਖ਼ਿਲਾਫ਼ ਹੋਰ ਮੁਲਕਾਂ ਨੂੰ ਨਾਲ ਲੈ ਕੇ ਚੱਲਣ ’ਤੇ ਜ਼ੋਰ ਦੇਣਗੇ।