Skip to content

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜੈਕ ਮਾ ਵਲੋਂ 1 ਅਰਬ ਰੁਪਏ ਦਾਨ

Share this story

ਪੇਇਚਿੰਗ – ਅਲੀਬਾਬਾ ਦੇ ਸੰਸਥਾਪਕ ਅਤੇ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਦੇ ਫਾਊਡੇਸ਼ਨ ਨੇ 14.4 ਮਿਲੀਅਨ ਡਾਲਰ (1 ਕਰੀਬ ਰੁਪਏ) ਦਾਨ ਕੀਤੇ ਹਨ| ਜੈਕ ਮਾ ਨੇ ਇਹ ਰੁਪਏ ਵੁਹਾਨ ਵਿਚ ਫੈਲੇ ਕੋਰੋਨਾਵਾਇਰਸ ਲਈ ਵੈਕਸਿਨ ਬਣਾਉਣ ਵਿਚ ਮਦਦ ਕਰਨ ਨੂੰ ਦਿੱਤੇ ਹਨ| ਜੈਕ ਮਾ ਫਾਊਡੇਸ਼ਨ ਨੇ ਇਕ ਸੋਸ਼ਲ ਮੀਡੀਆ ਪੋਸਟ ਤੇ ਜਾਣਕਾਰੀ ਦਿੱਤੀ ਕਿ ਅਰਬਪਤੀ ਜੈਕ ਮਾ ਨੇ 2 ਸਰਕਾਰੀ ਰਿਸਰਚ ਸੰਸਥਾਨਾਂ ਲਈ 5.8 ਮਿਲੀਅਨ ਡਾਲਰ ਦਾਨ ਕੀਤੇ ਹਨ| ਫਾਊਡੇਸ਼ਨ ਨੇ ਦੱਸਿਆ ਕਿ ਇਸ ਪੈਸੇ ਦਾ ਇਸਤੇਮਾਲ ਕੋਰੋਨਾਵਾਇਰਸ ਤੋਂ ਬਚਾਅ ਅਤੇ ਇਲਾਜ ਲਈ ਕੀਤਾ ਜਾਵੇਗਾ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਲੀਬਾਬਾ ਨੇ ਜਾਣਕਾਰੀ ਦਿੱਤੀ ਸੀ ਕਿ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਵੁਹਾਨ ਅਤੇ ਹੁਬੇਈ ਸੂਬੇ ਲਈ ਮੈਡੀਕਲ ਸਪਲਾਈ ਖਰੀਦਣ ਲਈ 144 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ| ਇਸ ਤੋਂ ਇਲਾਵਾ ਕੰਪਨੀ ਨੇ ਕੋਰੋਨਾਵਾਇਰਸ ਦੀ ਵੈਕਸਿਨ ਅਤੇ ਇਲਾਜ ਦੀ ਸਰਚ ਵਿਚ ਸਪਾਰਟ ਲਈ ਸਾਇੰਟਿਪੀਕ ਰਿਸਰਚ ਆਰਗੇਨਾਈਜੇਸ਼ਨ ਲਈ ਮੁਫਤ ਕੰਪਿਊਟਿੰਗ ਪਾਵਰ ਵੀ ਆਫਰ ਕੀਤਾ ਹੈ| ਚੀਨ ਦੀ ਸਥਾਨਕ ਮੀਡੀਆ ਮੁਤਾਬਕ, ਅਲੀਬਾਬਾ ਉਨ੍ਹਾਂ ਟੀ. ਵੀ. ਤਕਨਾਲੋਜੀ ਕੰਪਨੀਆਂ ਵਿਚੋਂ ਇਕ ਹੈ, ਜਿਨ੍ਹਾਂ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਪੈਸੇ ਦਾਨ ਕੀਤੇ ਹਨ| ਟੈਲੀਕਾਮ ਉਪਕਰਣ ਅਤੇ ਸਮਾਰਟਫੋਨ ਨਿਰਮਾਤਾ ਹੁਵੇਈ, ਈ-ਕਾਮਰਸ ਕੰਪਨੀ ਟੈਂਸੈਂਟ, ਸਰਚ ਇੰਜਣ ਬਾਇਦੂ, ਟਿੱਕਟਾਕ ਦੀ ਮਾਲਿਕਾਣਾ ਕੰਪਨੀ ਬਾਇਟਡਾਂਸ ਨੇ ਵੀ ਪੈਸੇ ਦਾਨ ਕੀਤੇ ਹਨ| ਅਮਰੀਕਾ ਅਤੇ ਚੀਨ ਕੋਰੋਨਾਵਾਇਰਸ ਲਈ ਵੈਕਸਿਨ ਬਣਾਉਣ ਤੇ ਕੰਮ ਕਰ ਰਹੇ ਹਨ| ਜ਼ਿਕਰਯੋਗ ਹੈ ਕਿ ਅਜੇ ਤੱਕ ਕੋਰੋਨਾਵਾਇਰਸ ਨਾਲ 305 ਲੋਕਾਂ ਦੀ ਮੌਤ ਹੋ ਚੁੱਕੀ ਹੈ| ਹੁਣ ਤੱਕ ਕਰੀਬ 15 ਹਜ਼ਾਰ ਲੋਕਾਂ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ| ਦੁਨੀਆ ਦੇ ਦੂਜੇ ਦੇ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਏਅਰਲਿਫਟ ਕਰ ਰਹੇ ਹਨ|

Share this story
WRITTEN BY

BREAKING