May 4, 2026
#ਖੇਡਾਂ

ਸ਼ਾਨਦਾਰ ਗੇਂਦਬਾਜ਼ੀ ਨੇ ਭਾਰਤ ਨੂੰ ਹੋਰ ਮਜ਼ਬੂਤ ਬਣਾਇਆ: ਹੇਸਨ

ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕੋਚ ਮਾਈਕ ਹੇਸਨ ਦਾ ਮੰਨਣਾ ਹੈ ਕਿ ਹਰ ਹਾਲਾਤ ਵਿੱਚ ਸ਼ਾਨਦਾਰ ਗੇਂਦਬਾਜ਼ੀ ਅਤੇ ਵਿਦੇਸ਼ੀ ਧਰਤੀ ’ਤੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਦੀ ਬੱਲੇਬਾਜ਼ਾਂ ਦੀ ਸਮਰੱਥਾ ਨੇ ਭਾਰਤ ਨੂੰ ਵੱਖ-ਵੱਖ ਵੰਨਗੀਆਂ ਵਿੱਚ ਮਜ਼ਬੂਤ ਟੀਮ ਬਣਾਇਆ ਹੈ। ਆਈਪੀਐੱਲ 2020 ਵਿੱਚ ਰੌਇਲ ਚੈਲੇਂਜਰਜ਼ ਬੰਗਲੌਰ ਦੇ ਮੁੱਖ ਕੋਚ ਬਣਨ ਜਾ ਰਹੇ ਹੇਸਨ ਨੇ ਕਿਹਾ ਕਿ ਨਿਊਜ਼ੀਲੈਂਡ ’ਤੇ ਟੀ-20 ਲੜੀ ਵਿੱਚ 5-0 ਦੀ ਜਿੱਤ ਤੋਂ ਸਾਬਤ ਹੁੰਦਾ ਹੈ ਕਿ ਮੌਜੂਦਾ ਭਾਰਤੀ ਖਿਡਾਰੀ ਕਿੰਨੇ ਹੁਨਰਮੰਦ ਹਨ।