Skip to content

ਹਰਿਆਣਾ ਦੇ ਮੁੱਖ ਮੰਤਰੀ ਨੇ ਸਰਵ ਭਾਰਤੀ ਪੁਲਿਸ ਘੁੜਸਵਾਰੀ ਮੁਕਾਬਲੇ ਦਾ ਉਦਘਾਟਨ ਕੀਤਾ

Share this story

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਹੱਬ ਹੈ ਅਤੇ ਹਰਿਆਣਾ ਸਰਕਾਰ ਨੇ ਖੇਡ ਨੀਤੀ ਦੇ ਨਾਲ-ਨਾਲ ਖੇਡ ਪਰਿਸ਼ਦ ਦਾ ਵੀ ਗਠਨ ਕੀਤਾ ਹੈ ਉਨਾਂ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਖੇਡਾਂ ਵਿਚ ਅੱਗੇ ਵੱਧਾਉਣ ਲਈ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੇ ਤਜੁਰਬੇ ਦਾ ਵੀ ਲਾਭ ਪ੍ਰਾਪਤ ਕਰ ਰਹੀ ਹੈ ਤਾਂ ਜੋ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ ਮੁੱਖ ਮੰਤਰੀ ਅੱਜ ਗੁਰੂਗ੍ਰਾਮ ਦੇ ਭੌਂਡਸੀ ਪੁਲਿਸ ਕੰਪਲੈਕਸ ਵਿਚ ਸਰਵ ਭਾਰਤੀ ਪੁਲਿਸ ਘੁੜਸਵਾਰੀ ਮੁਕਾਬਲੇ ਤੇ ਘੁੜਸਵਾਰ ਪੁਲਿਸ ਡਿਊਟੀ ਮੀਟ ਦੀ ਸ਼ੁਰੂਆਤ ਕਰਨ ਦੌਰਾਨ ਹਾਜਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ ਉਨਾਂ ਕਿਹਾ ਕਿ ਖੇਡਾਂ ਨਾਲ ਵਿਅਕਤੀ ਵਿਚ ਅਨੁਸ਼ਾਸਨ, ਮਨੋਬਲ, ਟੀਮ ਭਾਵਨਾ ਅਤੇ ਸਰੀਰਕ ਤਾਕਤ ਵੱਧਦੀ ਹੈ ਅਤੇ ਇਕ ਚੰਗੇ ਸਿਪਾਹੀ ਇਕ ਚੰਗਾ ਖਿਡਾਰੀ ਵੀ ਹੁੰਦਾ ਹੈ ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ, ਨੀਮ ਫੌਜ ਦੀ 16 ਟੀਮਾਂ ਦੇ 623 ਘੁੜਸਵਾਰ ਅਤੇ 279 ਘੋੜਿਆਂ ਨਾਲ 31 ਤਰਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ ਮੁਕਾਬਲਾ 14 ਫਰਵਰੀ ਤਕ ਚਲੇਗਾ ਉਨਾਂ ਕਿਹਾ ਕਿ ਸੂਬੇ ਵਿਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਨੇ ਖੇਡ ਨੀਤੀ 2015 ਲਾਗੂ ਕੀਤੀ ਹੈ, ਜਿਸ ਵਿਚ ਹਰਿਆਣਾ ਦੇ ਉਲੰਪਿਕ ਵਿਚ ਸੋਨਾ ਤਮਗਾ ਜੇਤੂ ਨੂੰ 6 ਕਰੋੜ ਰੁਪਏ ਦੀ ਰਕਮ ਇਨਾਮ ਵਿਚ ਦਿੱਤੀ ਜਾਂਦੀ ਹੈ ਇਸ ਤਰਾਂ, ਹੋਰ ਤਮਗਾ ਜੇਤੂਆਂ ਨੂੰ ਵੀ ਕਰੋੜਾਂ ਰੁਪਏ ਦੀ ਰਕਮ ਇਨਾਮ ਵੱਜੋਂ ਦਿੱਤੀ ਜਾਂਦੀ ਹੈ ਅਤੇ ਉਲੰਪਿਕ ਵਿਚ ਹਿੱਸਾ ਲੈਣ ਵਾਲਿਆਂ ਨੂੰ 15 ਲੱਖ ਰੁਪਏ ਦਿੱਤੇ ਜਾਂਦੇ ਹਨ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਖਿਡਾਰੀਆਂ ਲਈ ਨਰਸਰੀ ਪੱਧਰ ‘ਤੇ ਹੀ ਧਿਆਨ ਦੇਣਾ ਸ਼ੁਰੂ ਕੀਤਾ ਹੈ ਉਨਾਂ ਨੇ ਘੁੜਸਵਾਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ ਆਯੋਜਨ ਲਈ ਵਧੀਆ ਇੰਤਜਾਮ ਕੀਤੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਘੁੜਸਵਾਰ ਅਨੇਕ ਜੋਖਿਮ ਵਾਲੇ ਸਥਿਤੀਆਂ ਵਿਚ ਕੰਮ ਕਰਦੇ ਹਨ ਜੋ ਉਨਾਂ ਦੀ ਜਿੰਮੇਵਾਰੀ ਪ੍ਰਤੀ ਸਮਰਪਨ ਨੂੰ ਦਰਸਾਉਂਦਾ ਹੈ ਇਸ ਮੁਕਾਬਲੇ ਵਿਚ ਮੇਜਬਾਨ ਹਰਿਆਣਾ ਪੁਲਿਸ, ਬਿਹਾਰ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਚੰਡੀਗੜ ਪੁਿਲਸ, ਸੀਮਾ ਸੁਰੱਖਿਆ ਬਲ, ਆਸਾਮ ਰਾਇਫਲ, ਭਾਰਤ ਤਿਬੱਤ ਬਾਡਰ ਪੁਲਿਸ, ਹਥਿਆਰਬੰਦ ਸੁਰੱਖਿਆ ਬਲ ਅਤੇ ਸਰਦਾਰ ਵੱਲਭ ਭਾਈ ਪਟੇਲ ਕੌਮੀ ਪੁਲਿਸ ਅਕਾਦਮੀ ਦੀ ਘੁੜਸਵਾਰ ਟੀਮਾਂ ਹਿੱਸਾ ਲੈ ਰਹੀ ਹੈ

Share this story
WRITTEN BY

BREAKING