May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਸ਼੍ਰੀਲੰਕਾਈ ਪੀ. ਐੱਮ. ਨੂੰ ਮਿਲੇ ਮੋਦੀ, ਆਪਸੀ ਸਹਿਯੋਗ ਤੇ ਹੋਈ ਚਰਚਾ

ਭਾਰਤ ਦੌਰੇ ‘ਤੇ ਆਏ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅੱਜ ਭਾਵ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਸ਼੍ਰੀਲੰਕਾ ਵਿਚ ਸੰਯੁਕਤ ਆਰਥਿਕ ਪ੍ਰਾਜੈਕਟਾਂ ‘ਤੇ ਹੋਰ ਆਪਸੀ ਆਰਥਿਕ, ਵਪਾਰਕ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ‘ਤੇ ਵੀ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਦੌਰਾਨ ਮੋਦੀ ਨੇ ਕਿਹਾ ਕਿ ਅੱਤਵਾਦ ਸਾਡੇ ਖੇਤਰ ਵਿਚ ਇਕ ਬਹੁਤ ਵੱਡਾ ਖਤਰਾ ਹੈ। ਅਸੀਂ ਦੋਹਾਂ ਦੇਸ਼ਾਂ ਨੇ ਇਸ ਸਮੱਸਿਆ ਦਾ ਡਟ ਕੇ ਮੁਕਾਬਲਾ ਕੀਤਾ ਹੈ। ਪਿਛਲੇ ਸਾਲ ਸ਼੍ਰੀਲੰਕਾ ‘ਚ ਈਸਟਰ ਡੇਅ ‘ਤੇ ਦਰਦਨਾਕ ਅੱਤਵਾਦੀ ਹਮਲੇ ਹੋਏ ਸਨ। ਇਹ ਹਮਲੇ ਸਿਰਫ ਸ਼੍ਰੀਲੰਕਾ ‘ਤੇ ਹੀ ਨਹੀਂ, ਪੂਰੀ ਮਨੁੱਖਤਾ ਲਈ ਵੱਡਾ ਦੁੱਖ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਾਹੇ ਸੁਰੱਖਿਆ ਹੋਵੇ ਜਾਂ ਅਰਥਵਿਵਸਥਾ ਜਾਂ ਸਮਾਜਿਕ ਤਰੱਕੀ, ਹਰ ਖੇਤਰ ਵਿਚ ਸਾਡਾ ਅਤੀਤ ਅਤੇ ਸਾਡਾ ਭਵਿੱਖ ਇਕ-ਦੂਜੇ ਨਾਲ ਜੁੜਿਆ ਹੋਇਆ ਹੈ। ਸ਼੍ਰੀਲੰਕਾ ਵਿਚ ਸਥਿਰਤਾ, ਸੁਰੱਖਿਆ ਅਤੇ ਖੁਸ਼ਹਾਲੀ ਭਾਰਤ ਦੇ ਹਿੱਤ ‘ਚ ਤਾਂ ਹੈ ਹੀ, ਪੂਰੇ ਹਿੰਦ ਮਹਾਸਾਗਰ ਖੇਤਰ ਦੇ ਹਿੱਤ ‘ਚ ਵੀ ਹੈ। ਮੋਦੀ ਨੇ ਕਿਹਾ ਮੈਂ ਆਪਣੇ ਮਿੱਤਰ ਮਹਿੰਦਰਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਨ ਲਈ ਦਿਲੋਂ ਵਧਾਈ ਦਿੰਦਾ ਹਾਂ।