May 3, 2026
#ਖੇਡਾਂ

ਨਿਊਜ਼ੀਲੈਂਡ ਨੂੰ ਮੈਚ ਫ਼ੀਸ ਦਾ 60 ਫ਼ੀਸਦੀ ਜੁਰਮਾਨਾ

ਨਿਊਜ਼ੀਲੈਂਡ ਦੀ ਟੀਮ ਨੂੰ ਅੱਜ ਇੱਥੇ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਧੀਮੀ ਓਵਰ ਗਤੀ ਨਾਲ ਗੇਂਦਬਾਜ਼ੀ ਕਰਨ ਕਾਰਨ ਮੈਚ ਫ਼ੀਸ ਦਾ 60 ਫ਼ੀਸਦੀ ਜੁਰਮਾਨਾ ਕੀਤਾ ਗਿਆ। ਮੈਚ ਰੈਫਰੀ ਕ੍ਰਿਸ ਬਰੌਡ ਨੇ ਟੌਮ ਲੈਥਮ ਦੀ ਨੂੰ ਇਹ ਜੁਰਮਾਨਾ ਇਸ ਲਈ ਲਾਇਆ ਕਿਉਂਕਿ ਟੀਮ ਨੇ ਤੈਅ ਸਮੇਂ ਵਿੱਚ ਤਿੰਨ ਓਵਰ ਘੱਟ ਸੁੱਟੇ ਸਨ। ਘੱਟ ਤੋਂ ਘੱਟ ਓਵਰ ਗਤੀ ਨਾਲ ਸਬੰਧਿਤ ਖਿਡਾਰੀਆਂ ਅਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ਼ ਨਾਲ ਜੁੜੀ ਜ਼ਾਬਤੇ ਦੀ ਧਾਰਾ 2.22 ਅਨੁਸਾਰ ਖਿਡਾਰੀਆਂ ’ਤੇ ਉਸ ਦੀ ਟੀਮ ਦੇ ਤੈਅ ਸਮੇਂ ਵਿੱਚ ਹਰੇਕ ਓਵਰ ਘੱਟ ਸੁੱਟਣ ਕਾਰਨ 20 ਫ਼ੀਸਦੀ ਮੈਚ ਫ਼ੀਸਦੀ ਜੁਰਮਾਨਾ ਲਾਇਆ ਜਾਂਦਾ ਹੈ। ਨਿਊਜ਼ੀਲੈਂਡ ਦੇ ਕਪਤਾਨ ਲੈਥਮ ਨੇ ਜੁਰਮਾਨਾ ਸਵੀਕਾਰ ਕਰ ਲਿਆ। ਇਸ ਲਈ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ। ਮੈਦਾਨੀ ਅੰਪਾਇਰ ਕ੍ਰਿਸ ਬਰਾਊਨ ਅਤੇ ਬਰੁਸ ਆਕਸਨਫੋਰਡ ਅਤੇ ਤੀਜੇ ਅੰਪਾਇਰ ਲੈਂਗਟਨ ਰੂਸੇਰੇ ਅਤੇ ਚੌਥੇ ਅੰਪਾਇਰ ਜੌਹਨ ਡੈਂਪਸੇ ਨੇ ਇਹ ਦੋਸ਼ ਲਾਇਆ।