ਭਾਰਤੀ ਮੂਲ ਦੇ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਬਹੁਮੱਤ ਤੋਂ ਖੁੰਝੀ
ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਨੂੰ ਆਮ ਚੋਣਾਂ ਵਿਚ ਝਟਕਾ ਲੱਗਾ ਹੈ ਤੇ ਉਨ੍ਹਾਂ ਦੀ ਲਿਬਰਲ-ਕੰਜ਼ਰਵੇਟਿਵ ਫਾਈਨ ਗੇਲ ਪਾਰਟੀ ਤੀਜੀ ਥਾਂ ’ਤੇ ਰਹੀ ਹੈ, ਜਦਕਿ ਰਾਸ਼ਟਰਵਾਦੀ ਪਾਰਟੀ ਸਿਨ ਫੀਨ ਉੱਭਰ ਕੇ ਪਹਿਲੀ ਥਾਂ ’ਤੇ ਆ ਗਈ ਹੈ। ਐਤਵਾਰ ਦੇਰ ਰਾਤ ਆਏ ਨਤੀਜਿਆਂ ’ਚ ਕੰਜ਼ਰਵੇਟਿਵ ਧਿਰ ਫਿਆਨਾ ਫੇਲ ਦੂਜੀ ਥਾਂ ’ਤੇ ਰਹੀ ਹੈ। ਇਨ੍ਹਾਂ ਨੂੰ ਮੁਲਕ ਦਾ ਹੁਣ ਤੱਕ ਦਾ ਸਭ ਤੋਂ ਅਸਾਧਾਰਨ ਚੋਣ ਨਤੀਜਾ ਕਿਹਾ ਜਾ ਰਿਹਾ ਹੈ। ਸਰਕਾਰ ਕਾਇਮ ਕਰਨ ਦੀ ਪ੍ਰਕਿਰਿਆ ਲੰਮੀ ਚੱਲ ਸਕਦੀ ਹੈ ਕਿਉਂਕਿ ਵਾਰਾਡਕਰ ਨੇ ਸੀਨ ਫ਼ੀਨ ਦੀ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਕੀਤਾ ਹੈ। ਫ਼ੀਨ ਆਇਰਿਸ਼ ਰਿਪਬਲਿਕਨ ਆਰਮੀ ’ਚ ਰਹੇ ਹਨ ਤੇ ਆਇਰਲੈਂਡ ਨੂੰ ਮੁੜ ਇਕੱਠਾ ਕਰਨ ਲਈ ਸਮਰਪਿਤ ਹਨ। ਅੰਤਿਮ ਨਤੀਜੇ ਆਉਣੇ ਅਜੇ ਬਾਕੀ ਹਨ।






