May 3, 2026
#ਖੇਡਾਂ

ਭਾਰਤ ਨੇ ਨਿਊਜ਼ੀਲੈਂਡ ਇਲੈਵਨ ਨੂੰ 235 ਦੌੜਾਂ ਤੇ ਕੀਤਾ ਆਲ ਆਊਟ

ਨਿਊਜ਼ੀਲੈਂਡ – ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਇਲੈਵਨ ਖਿਲਾਫ ਜਾਰੀ ਤਿੰਨ ਦਿਨੀਂ ਅਭਿਆਸ ਮੈਚ ਦੇ ਦੂਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਜਾਦੂ ਦੇਖਣ ਨੂੰ ਮਿਲਿਆ| ਦੂਜੇ ਦਿਨ ਨਿਊਜ਼ੀਲੈਂਡ ਇਲੈਵਨ ਦੀ ਪਹਿਲੀ ਪਾਰੀ 235 ਦੌੜਾਂ ਤੇ ਢੇਰ ਕਰ ਦਿੱਤੀ ਅਤੇ 28 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ| ਇਸ ਤੋਂ ਪਹਿਲਾਂ ਟੀਮ ਇੰੰਡੀਆ ਨੇ ਆਪਣੀ ਪਹਿਲੀ ਪਾਰੀ ਵਿੱਚ 263 ਦੌੜਾਂ ਬਣਾ ਕੇ ਆਊਟ ਹੋ ਗਈ| 21 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਚੰਗਾ ਅਭਿਆਸ ਕੀਤਾ, ਹਾਲਾਂਕਿ ਇਸ ਮੈਚ ਨੂੰ ਪਹਿਲਾਂ ਸ਼੍ਰੇਣੀ ਦਾ ਦਰਜਾ ਹਾਸਲ ਨਹੀਂ ਹੈ| ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ 59 ਦੌੜਾਂ ਬਣਾਈਆਂ ਹਨ| ਸਟੰਪਸ ਦੇ ਸਮੇਂ ਮਯੰਕ ਅਗਰਵਾਲ 23 ਅਤੇ ਪ੍ਰਿਥਵੀ ਸ਼ਾਹ 35 ਦੌੜਾਂ ਬਣਾ ਕੇ ਅਜੇਤੂ ਸਨ| ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਨਿਊਜ਼ੀਲੈਂਡ ਇਲੈਵਨ ਦੇ ਬੱਲੇਬਾਜ਼ਾਂ ਨੂੰ ਆਪਣੀ ਤੇਜੀ ਦਾ ਅਹਿਸਾਸ ਕਰਾਇਆ ਅਤੇ ਲਗਾਤਾਰ ਕੁਝ- ਕੁਝ ਸਮੇਂ ਤੇ ਵਿਕਟਾਂ ਹਾਸਲ ਕੀਤੀਆਂ| ਮੁਹੰਮਦ ਸ਼ਮੀ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦ ਕਿ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਨਵਦੀਪ ਸੈਨੀ ਨੇ 2-2 ਵਿਕਟਾਂ ਹਾਸਲ ਕੀਤੀਆਂ| ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਇਕ ਸਫਲਤਾ ਮਿਲੀ| ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੂੰ ਵਿਕਟ ਨਹੀਂ ਮਿਲੀ| ਨਿਊਜ਼ੀਲੈਂਡ ਇਲੈਵਨ ਦੀ ਪਾਰੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਜਦੋਂ ਬੁਮਰਾਹ ਨੇ ਵਿਲ ਯੰਗ ਨੂੰ 2 ਦੌੜਾਂ ਤੇ ਹੀ ਆਊਟ ਕਰ ਦਿੱਤਾ| ਟੀਮ ਜੇ 36 ਦੇ ਸਕੋਰ ਤੇ ਸ਼ਮੀ ਨੇ ਟਿਮ ਸਿਫਰਟ ਨੂੰ 9 ਦੌੜਾਂ ਤੇ ਆਊਟ ਕਰ ਪਵੇਲੀਅਨ ਭੇਜ ਦਿੱਤਾ| ਰਚਿਨ ਰਵੀਂਦਰ ਅਤੇ ਫਿਨ ਐਲਨ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਮੇਸ਼ ਯਾਦਵ ਨੇ ਰਵਿੰਦਰ ਨੂੰ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ| ਉਸ ਨੇ 7 ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ| ਇਸ ਤੋਂ ਬਾਅਦ ਐਲਨ ਵੀ ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਨਹੀਂ ਟਿਕ ਸਕਿਆ ਅਤੇ 20 ਦੌੜਾਂ ਬਣਾ ਆਊਟ ਹੋ ਗਿਆ| ਹੈਨਰੀ ਕੂਪਰ ਅਤੇ ਟਾਮ ਬਰੂਸ ਨੇ 5ਵੀਂ ਵਿਕਟ ਲਈ ਅਰਧ ਸੈਂਕੜੇ ਸਾਂਝੇਦਾਰੀ ਕਰ 51 ਦੌੜਾਂ ਜੋੜੀਆਂ| ਹਜਾਮ ਨੇ ਬਰੂਸ ਨੂੰ 31 ਦੌੜਾਂ ਤੇ ਬੋਲਡ ਕਰ ਇਸ ਸਾਂਝੇ ਨੂੰ ਤੋੜਿਆ| ਕੂਪਰ ਨੂੰ ਵੀ 6 ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ ਅਤੇ ਸ਼ਮੀ ਦਾ ਸ਼ਿਕਾਰ ਬਣ ਗਿਆ| ਸ਼ਮੀ ਨੇ ਇਸ ਤੋਂ ਬਾਅਦ ਜਿਮੀ ਨੀਸ਼ਮ (1) ਨੂੰ ਬੋਲਡ ਕੀਤਾ|