ਡਾ. ਕੁਮਾਰ ਵਿਸ਼ਵਾਸ ਦੇ ਘਰ ਦੇ ਬਾਹਰੋਂ ਉਹਨਾਂ ਦੀ ਗੱਡੀ ਚੋਰੀ
ਗਾਜ਼ੀਆਬਾਦ – ਪ੍ਰਸਿੱਧ ਹਿੰਦੀ ਕਵੀ ਡਾ. ਕੁਮਾਰ ਵਿਸ਼ਵਾਸ ਦੀ ਗੱਡੀ ਉਨ੍ਹਾਂ ਦੇ ਘਰ ਦੇ ਬਾਹਰੋਂ ਚੋਰੀ ਹੋ ਗਈ ਹੈ| ਗਾਜ਼ੀਆਬਾਦ ਦੇ ਇੰਦਰਾਪੁਰਮ ਸਥਿਤ ਘਰ ਦੇ ਬਾਹਰ ਖੜ੍ਹੀ ਫਾਰਚਿਊਨਰ ਗੱਡੀ ਚੋਰ ਲੈ ਕੇ ਫਰਾਰ ਹੋ ਗਏ| ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ| ਜਾਂਚ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਘਟਨਾ ਦੇ ਪੂਰੇ ਵੇਰਵੇ ਦੀ ਉਡੀਕ ਹੈ| ਕੁਮਾਰ ਵਿਸ਼ਵਾਸ ਦੀ ਕਾਰ ਘਰ ਦੇ ਬਾਹਰ ਹੀ ਖੜ੍ਹੀ ਸੀ| ਅੱਜ ਸਵੇਰੇ ਪਤਾ ਲੱਗਾ ਕਿ ਕਾਰ ਗਾਇਬ ਹੈ| ਪੁਲੀਸ ਦਾ ਕਹਿਣਾ ਹੈ ਕਿ ਕਾਰ ਦੀ ਭਾਲ ਕੀਤੀ ਜਾ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਉਨਾਂ ਦੀ ਕਾਲੇ ਰੰਗ ਦੀ ਕਾਰ ਰਾਤ ਕਰੀਬ 1.30 ਵਜੇ ਚੋਰੀ ਹੋ ਗਈ|






