ਐੱਨਪੀਆਰ ਲਾਗੂ ਕਰਨ ਦੇ ਰਾਹ ’ਚ ਅੜਿੱਕਾ ਨਹੀਂ ਪਾਵਾਂਗੇ: ਊਧਵ
ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਆਖਿਆ ਕਿ ਉਹ ਸੂਬੇ ਵਿੱਚ ਕੌਮੀ ਵਸੋਂ ਰਜਿਸਟਰ ਲਾਗੂ ਕਰਨ ਦੇ ਰਾਹ ’ਚ ਅੜਿੱਕਾ ਨਹੀਂ ਪਾਉਣਗੇ। ਠਾਕਰੇ ਨੇ ਭਰੋਸਾ ਦਿੱਤਾ ਕਿ ਉਹ ਐੱਨਪੀਆਰ ਦੇ ਅਮਲ ਦੌਰਾਨ ਕਾਲਮਾਂ ਦੀ ਨਿੱਜੀ ਤੌਰ ’ਤੇ ਜਾਂਚ ਕਰਨਗੇ। ਸੂਬੇ ਵਿੱਚ ਇਸ ਨੂੰ ਲਾਗੂ ਕਰਨ ਦੇ ਕੰਮ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਸ੍ਰੀ ਠਾਕਰੇ ਨੇ ਟਵੀਟ ਕਰਦਿਆਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਦੋ ਵੱਖੋ ਵਖਰੇ ਮਸਲੇ ਹਨ ਜਦੋਂ ਕਿ ਕੌਮੀ ਵਸੋਂ ਰਜਿਸਟਰ ਅੱਡ ਹੈ। ਜੇ ਸੀਏਏ ਲਾਗੂ ਹੁੰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਐੱਨਆਰਸੀ ਨੂੰ ਲਾਗੂ ਨਹੀਂ ਕੀਤਾ ਜਾਵੇਗਾ ਪਰ ਐੱਨਪੀਆਰ ਨੂੰ ਲਾਗੂ ਕੀਤਾ ਜਾਵੇ, ਇਸ ਵਿੱਚ ਕੁਝ ਵੀ ਵਿਵਾਦਿਤ ਨਹੀਂ ਹੈ।






