Skip to content

ਬੰਗਲਾਦੇਸ਼ ਵਿੱਚ 6 ਸਾਲਾਂ ਦੌਰਾਨ ਬੱਚਿਆਂ ਦੀ ਕੁਪੋਸ਼ਣ ਦਰ ਵਿੱਚ ਹੋਇਆ ਸੁਧਾਰ

Share this story

ਮੀਰਪੁਰ – ਬੱਚਿਆਂ ਦੇ ਕੁਪੋਸ਼ਣ ਮਾਮਲੇ ਵਿੱਚ ਹੁਣ ਬੰਗਲਾਦੇਸ਼ ਨੇ ਖੁਦ ਨੂੰ ਪਹਿਲਾਂ ਤੋਂ ਬਹਿਤਰ ਬਣਾ ਲਿਆ ਹੈ| ਕੁਪੋਸ਼ਣ ਦੀ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ| ਪਿਛਲੇ 6 ਸਾਲਾਂ ਵਿੱਚ ਬੰਗਲਾਦੇਸ਼ ਵਿਚ ਇਹ ਦਰ ਤਕਰੀਬਨ 14 ਫੀਸਦੀ ਘੱਟ ਹੋਈ ਹੈ| ਬੰਗਲਾਦੇਸ਼ ਨੇ ਬੱਚਿਆਂ ਦੀ ਸਿਹਤ, ਸਿੱਖਿਆ, ਸਾਫ-ਸਫਾਈ ਤੋਂ ਲੈ ਕੇ ਪਾਣੀ ਤੇ ਸੈਨੀਟੇਸ਼ਨ ਮਾਮਲਿਆਂ ਵਿਚ ਬਹੁਤ ਸੁਧਾਰ ਕੀਤਾ ਹੈ|ਯੂਨੀਸੇਫ ਤੇ ਬੰਗਲਾਦੇਸ਼ ਬਿਊਰੋ ਆਫ ਸਟੈਟਿਸਟਿਕਸ (ਬੀ.ਬੀ.ਐਸ.) ਨੇ ਇਕ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਕਿ ਬੰਗਲਾਦੇਸ਼ ਵਿਚ 2013 ਵਿਚ ਜਿਥੇ ਕੁਪੋਸ਼ਣ ਦੀ ਦਰ 42 ਫੀਸਦੀ ਸੀ, ਉਹ 2019 ਵਿਚ ਘੱਟ ਕੇ 28 ਫੀਸਦੀ ਰਹਿ ਗਈ| ਇਥੋਂ ਤੱਕ ਕਿ ਪਿਛਲੇ 30 ਸਾਲਾਂ ਵਿਚ ਇਥੇ ਬੱਚਿਆਂ ਦੀ ਮੌਤ ਦਰ ਵਿਚ ਵੀ ਖਾਸੀ ਕਮੀ ਆਈ ਹੈ|ਮਲਟਿਪਲ ਇੰਨਡੀਕੇਟਰ ਕਲਸਟਰ ਸਰਵੇ (ਐਮ. ਆਈ. ਸੀ. ਐਸ.) ਵਲੋਂ ਕੀਤੇ ਗਏ ਇਸ ਸਰਵੇਖਣ ਵਿਚ ਇਕ ਖਾਸ ਤੱਥ ਹੋਰ ਸਾਹਮਣੇ ਆਇਆ ਹੈ ਕਿ ਹੁਣ ਬੰਗਲਾਦੇਸ਼ ਵਿਚ ਪੀਣ ਦੇ ਸਾਫ ਪਾਣੀ ਦੀ ਸਮੱਸਿਆ ਘੱਟ ਹੋਈ ਹੈ, ਸਾਫ ਸੁਥਰੇ ਪਖਾਨਿਆਂ ਦੀ ਗਿਣਤੀ ਵਧੀ ਹੈ ਤੇ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਵਧੀ ਹੈ| ਇਹ ਸਰਵੇ ਦੇਸ਼ ਦੇ ਸਾਰੇ 64 ਜ਼ਿਲਿਆਂ ਦੇ ਕਰੀਬ 61,242 ਘਰਾਂ ਵਿਚ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ|

Share this story
WRITTEN BY

BREAKING