May 5, 2026
#ਦੇਸ਼ ਦੁਨੀਆਂ

ਕਰੂਜ਼ ਜਹਾਜ਼ ਤੇ ਮੌਜੂਦ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਤੇਜ਼

ਟੋਕੀਓ – ਜਾਪਾਨ ਦੇ ਤਟ ਕੋਲ ਵੱਖਰੇ ਖੜ੍ਹੇ ਕੀਤੇ ਗਏ ਕਰੂਜ਼ ਜਹਾਜ਼ ਤੇ ਮੌਜੂਦ ਜਿਨ੍ਹਾਂ ਭਾਰਤੀਆਂ ਦੀ ਕੋਰੋਨਾ ਵਾਇਰਸ ਲਈ ਕੀਤੀ ਗਈ ਜਾਂਚ ਵਿੱਚ ਨਤੀਜੇ ਨੈਗੇਟਿਵ ਆਏ, ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ| ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੱਤੀ| ਇਸ ਜਹਾਜ਼ ਤੇ ਚਾਲਕ ਦਲ ਦੇ ਦੋ ਹੋਰ ਭਾਰਤੀ ਮੈਂਬਰ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਪਾਜ਼ਿਟਿਵ ਪਾਏ ਗਏ| ਇਸ ਤਰ੍ਹਾਂ ਜਹਾਜ਼ ਵਿੱਚ ਸਵਾਰ ਵਾਇਰਸ ਨਾਲ ਪੀੜਤ ਭਾਰਤੀਆਂ ਦੀ ਗਿਣਤੀ 14 ਹੋ ਗਈ ਹੈ| ਟੋਕੀਓ ਕੋਲ ਯੋਕੋਹਾਮਾ ਤਟ ਤੇ 3 ਫਰਵਰੀ ਨੂੰ ਖੜ੍ਹੇ ਕੀਤੇ ਗਏ ਜਹਾਜ਼ ‘ਡਾਇਮੰਡ ਪ੍ਰਿੰਸਜ਼’ ਵਿੱਚ ਸਵਾਰ ਕੁੱਲ 3,711 ਲੋਕਾਂ ਵਿੱਚ 138 ਭਾਰਤੀ ਵੀ ਸ਼ਾਮਲ ਹਨ| ਇਨ੍ਹਾਂ ਵਿੱਚ ਚਾਲਕ ਦਲ ਦੇ 132 ਅਤੇ 6 ਯਾਤਰੀ ਹਨ|ਦੂਤਘਰ ਨੇ ਟਵੀਟ ਕੀਤਾ,”ਜਿਨ੍ਹਾਂ ਭਾਰਤੀਆਂ ਦੀ ਵਾਇਰਸ ਲਈ ਜਾਂਚ ਵਿੱਚ ਨਤੀਜੇ ਪਾਜ਼ਿਟਿਵ ਨਹੀਂ ਆਏ, ਮੈਡੀਕਲ ਦਲ ਦੀ ਮਨਜ਼ੂਰੀ ਦੇ ਬਾਅਦ ਉਨ੍ਹਾਂ ਨੇ ਵਾਪਸ ਲੈ ਜਾਣ ਲਈ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ|”ਟਵੀਟ ਵਿੱਚ ਕਿਹਾ ਗਿਆ ਕਿ ਇਸ ਸਬੰਧ ਵਿੱਚ ਇਕ ਈ-ਮੇਲ ਪੂਰੇ ਬਿਊਰੋ ਨਾਲ ਭੇਜਿਆ ਗਿਆ ਹੈ| ਜਹਾਜ਼ ਤੇ ਚਾਲਕ ਦਲ ਦੇ ਦੋ ਹੋਰ ਭਾਰਤੀ ਮੈਂਬਰ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਪਾਜ਼ਿਟਿਵ ਪਾਏ ਗਏ, ਜਿਸ ਦੇ ਬਾਅਦ ਜਹਾਜ਼ ਵਿੱਚ ਸਵਾਰ ਪੀੜਤਾਂ ਦੀ ਗਿਣਤੀ 14 ਹੋ ਗਈ| ਇਸ ਤੋਂ ਪਹਿਲਾਂ ਦੂਤਘਰ ਨੇ ਟਵੀਟ ਕੀਤਾ,”ਅੱਜ ਇਕੱਠੇ ਕੀਤੇ ਗਏ ਨਮੂਨਿਆਂ ਦੇ ਪੀ. ਸੀ. ਆਰ. ਜਾਂਚ ਨਤੀਜੇ ਆ ਗਏ ਹਨ ਅਤੇ ਭਾਰਤੀ ਚਾਲਕ ਦਲ ਦੇ ਦੋ ਹੋਰ ਮੈਂਬਰ ਪੀੜਤ ਪਾਏ ਗਏ ਹਨ|”