ਸ਼ਾਅ ਠੀਕ, ਖੇਡਣ ਲਈ ਤਿਆਰ: ਸ਼ਾਸਤਰੀ
ਕ੍ਰਾਈਸਟਚਰਚ – ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਅੱਜ ਕਿਹਾ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਪੈਰ ਦੀ ਸੱਟ ਠੀਕ ਹੋ ਗਈ ਹੈ ਅਤੇ ਉਹ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਖੇਡਣ ਲਈ ਤਿਆਰ ਹੈ। ਸ਼ਾਅ ਨੇ ਖੱਬੇ ਪੈਰ ਵਿੱਚ ਸੋਜ ਕਾਰਨ ਕੱਲ੍ਹ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲਿਆ ਸੀ, ਜਿਸ ਕਾਰਨ ਦੂਜੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਮੈਨੇਜਮੈਂਟ ਦੀ ਚਿੰਤਾ ਵਧ ਗਈ ਸੀ। ਸ਼ਾਅ ਨੇ ਅੱਜ ਨੈੱਟ ’ਤੇ ਅਭਿਆਸ ਕੀਤਾ ਅਤੇ ਸ਼ਾਸਤਰੀ ਦੀ ਦੇਖ-ਰੇਖ ਵਿੱਚ ਲੰਮੇ ਸਮੇਂ ਤੱਕ ਬੱਲੇਬਾਜ਼ੀ ਕੀਤੀ। ਇਸ ਦੌਰਾਨ ਕਪਤਾਨ ਕੋਹਲੀ ਨੇ ਵੀ ਉਸ ਨੂੰ ਕੁੱਝ ਗੁਰ ਦੱਸੇ। ਸ਼ਾਸਤਰੀ ਨੇ ਕਿਹਾ, ‘ਪ੍ਰਿਥਵੀ ਖੇਡਣ ਲਈ ਤਿਆਰ ਹੈ।’’ ਸ਼ਾਅ ਪਹਿਲੇ ਟੈਸਟ ਮੈਚ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ।






